ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ramadan 2019: ਰਮਜ਼ਾਨ ਦਾ ਚੰਨ ਦਿਖਿਆ, 7 ਮਈ ਨੂੰ ਪਹਿਲਾ ਰੋਜ਼ਾ

Ramadan 2019: 6 ਮਈ ਨੂੰ ਸ਼ਾਮ ਨੂੰ ਰਮਜ਼ਾਨ ਦਾ ਚੰਨ ਦੇਖੇ ਜਾਣ ਮਗਰੋਂ ਮਾਹ-ਏ-ਰਮਜ਼ਾਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਪਹਿਲਾ ਰੋਜ਼ਾ 7 ਮਈ ਨੂੰ ਹੈ। ਕੁਰਾਨ ਸ਼ਰੀਫ਼ ਚ ਅੱਲਾਹ ਫਰਮਾਉਂਦੇ ਹਨ, ਅਸੀਂ ਤੁਹਾਡੇ ’ਤੇ ਰੋਜ਼ੇ ਫਰਜ਼ ਕੀਤੇ ਜਿਵੇਂ ਤੁਹਾਡੇ ਕੋਲੋਂ ਪਹਿਲੀ ਉਂਮਤਾਂ ’ਤੇ ਫ਼ਰਜ਼ ਅਦਾ ਕੀਤੇ ਸਨ। ਰਮਜ਼ਾਨ ਦੇ ਰੋਜ਼ੇ ਫਰਜ਼ (ਲਾਜ਼ਮੀ ਹਨ ਹਰੇਕ ਬਾਲਗ ਅਤੇ ਤੰਦਰੁਸਤ ’ਤੇ) ਹਨ। ਸਵੇਰੇ ਸਹਿਰੀ ਖਾਣਾ ਸੁੰਨਤ ਹੈ ਅਤੇ ਰੋਜ਼ੇ ਰੱਖਣਾ ਫਰਜ਼। ਇਸ ਮਹੀਨੇ ਕੁਰਾਨ ਸ਼ਰੀਫ਼ ਨਾਜ਼ਿਲ ਹੋਈ ਸੀ। ਇਸ ਲਈ ਵੀ ਇਹ ਪੂਰਾ ਮਹੀਨਾ ਇਬਾਦਤ ਦਾ ਹੈ।

 

ਰਮਜ਼ਾਨ ਚ ਇਸ ਸਾਲ ਵੀ ਰੋਜ਼ੇਦਾਰਾਂ ਦੀ ਸਖਤ ਪ੍ਰੀਖਿਆ ਹੋਵੇਗੀ। ਲਗਭਗ ਸਾਰੇ ਰੋਜ਼ੇ 15 ਘੰਟਿਆਂ ਤੋਂ ਵੱਧ ਦੇ ਹੋਣਗੇ। ਪਿਛਲੀ ਵਾਰ ਦੀ ਤੁਲਨਾ ਚ ਇਸ ਵਾਰ 14 ਮਿੰਟ ਘੱਟ ਹੋਏ ਹਨ।

 

ਹਾਲੇ ਤਕ ਇਹੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ 29 ਦਾ ਚੰਨ ਹੋਵੇਗਾ। ਈਦ 4 ਜਾਂ 5 ਜੂਨ ਦੀ ਹੋਵੇਗੀ। ਸ਼ਿਆ ਦੇ ਸਹਿਰੀ ਅਤੇ ਇਫ਼ਤਾਰ ਦੇ ਸਮੇਂ ਚ ਫਰਕ ਹੋਰ ਵੀ ਵੱਧ ਜਾਵੇਗਾ। ਰਮਜ਼ਾਨ ਦਾ ਆਖਰੀ ਸ਼ੁੱਕਰਵਾਰ ਮਤਲਬ ਜੁਮਾ 31 ਮਈ ਨੂੰ ਹੋਵੇਗਾ। ਦਿੱਲੀ ਚ ਸਹਿਰੀ 3.51 ਵਜੇ ਤੜਕੇ ਹੋਵੇਗੀ ਅਤੇ ਇਫਤਾਰ 7.15 ਵਜੇ ਹੋਵੇਗੀ। ਦੂਜੇ ਪਾਸੇ, ਕੁਝ ਥਾਵਾਂ ਤੇ ਇਹ ਮਿਆਦ ਤੜਕੇ 3.39 ਵਜੇ ਤੋਂ 7.11 ਵਜੇ ਤਕ ਰਹਿਣ ਦੀ ਸੰਭਾਵਨਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ramadan 2019 ramazan chand seen tomorrow is first roza