ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਰਾਹੁਲ ਗਾਂਧੀ ਪੀਐਮ ਮੋਦੀ ਨੂੰ ਡੰਡੇ ਮਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਅੰਡੇ ਮਾਰਾਂਗੇ : ਰਾਮਦਾਸ ਅਠਾਵਲੇ

ਰਾਹੁਲ ਗਾਂਧੀ ਦੇ ਡੰਡੇ ਮਾਰਨ ਵਾਲੇ ਬਿਆਨ 'ਤੇ ਦੇਸ਼ ਭਰ 'ਚ ਕਾਫੀ ਹੰਗਮਾ ਮਚਿਆ ਹੋਇਆ ਹੈ। ਭਾਜਪਾ ਦੇ ਕਈ ਵੱਡੇ ਆਗੂਆਂ ਨੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ। ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਅਸਮ 'ਚ ਕਿਹਾ ਸੀ ਕਿ ਜਿਸ ਪ੍ਰਧਾਨ ਮੰਤਰੀ ਉੱਪਰ ਇੰਨੇ ਸਾਰੇ ਲੋਕਾਂ ਦਾ ਅਸ਼ੀਰਵਾਦ ਹੋਵੇ, ਉਸ 'ਤੇ ਡੰਡਾ ਵੀ ਅਸਰ ਨਹੀਂ ਕਰੇਗਾ। ਅੱਜ ਸਨਿੱਚਰਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ।
 

 

ਰਾਮਦਾਸ ਅਠਾਵਲੇ ਨੇ ਕਿਹਾ, "ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੂੰ ਡੰਡੇ ਮਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਅੰਡੇ ਮਾਰਾਂਗੇ। ਅਜਿਹੇ ਬਿਆਨਾਂ ਕਾਰਨ ਰਾਹੁਲ ਗਾਂਧੀ ਅਮੇਠੀ ਵਿੱਚ ਹਾਰ ਗਏ। ਰਾਹੁਲ ਗਾਂਧੀ ਕਾਂਗਰਸ ਪਾਰਟੀ ਨੂੰ ਖੋਖਲਾ ਕਰ ਰਹੇ ਹਨ। ਉਹ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਰਹੇ ਹਨ।"
 

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇੱਕ ਰੈਲੀ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਵਾਦਤ ਬਿਆਨ ਦਿੱਤਾ ਸੀ। ਰਾਹੁਲ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੂੰ ਡੰਡਿਆਂ ਨਾਲ ਮਾਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਨਰਿੰਦਰ ਮੋਦੀ ਜੋ ਭਾਸ਼ਣ ਦੇ ਰਹੇ ਹਨ, 6 ਮਹੀਨਿਆਂ ਬਾਅਦ ਘਰ ਤੋਂ ਬਾਹਰ ਨਹੀਂ ਆ ਸਕਣਗੇ। ਭਾਰਤ ਦੋ ਲੋਕ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣਗੇ। ਉਹ ਉਨ੍ਹਾਂ ਨੂੰ ਸਮਝਾਉਣਗੇ ਕਿ ਇਹ ਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਬਗੈਰ ਅੱਗੇ ਨਹੀਂ ਵੱਧ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdas Athawale threatened to pelt eggs on Rahul Gandhi