ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੇਂਦਰੀ ਮੰਤਰੀ ਨੂੰ ਬਲੈਕਮੇਲ ਕਰਨ ਦੇ ਮਾਮਲੇ ’ਚ ਰਾਮਧਾਰੀ ਸਿੰਘ ਦਿਨਕਰ ਦੀ ਦੋਹਤਰੀ ਗ੍ਰਿਫ਼ਤਾਰ

ਕੇਂਦਰੀ ਮੰਤਰੀ ਮਹੇਸ਼ ਸ਼ਰਮਾ

ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਬਲੈਕਮੇਲਿੰਗ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਹਿੰਦੀ ਦੇ ਪ੍ਰਸਿੱਧ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਦੋਹਤਰੀ ਤੇ ਭਾਜਪਾ ਆਗੂ ਤੇ ਨੌਇਡਾ ਦੀ ਸਮਾਜ–ਸੇਵਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਡਾ. ਮਹੇਸ਼ ਸ਼ਰਮਾ ਤੋਂ ਬੰਦ ਹੋ ਚੁੱਕੇ ਇੱਕ ਚੈਨਲ ਦੇ ਮਾਲਕ ਕਥਿਤ ਤੌਰ ਉੱਤੇ ਇੱਕ ਔਰਤ ਪੱਤਰਕਾਰ ਨਾਲ ਮਿਲ ਕੇ 10 ਕਰੋੜ ਰੁਪਏ ਮੰਗ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਰਹੇ ਸਨ।

 

 

ਬੀਤੇ ਸੋਮਵਾਰ ਨੂੰ ਪੁਲਿਸ ਨੇ ਉਸ ਔਰਤ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ, ਜੋ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਹੈ। ਡੀਜੀਪੀ ਨੇ ਐੱਸਐੱਸਪੀ ਨੂੰ ਮਾਮਲੇ ਦੀ ਤਹਿ ਤੱਕ ਜਾਣ ਦੇ ਹੁਕਮ ਦਿੱਤੇ ਹਨ।

 

 

ਔਰਤ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਦੇ ਚਾਰ ਵੱਡੇ ਆਗੂ ਉਨ੍ਹਾਂ ਦੇ ਗਿਰੋਹ ਦਾ ਨਿਸ਼ਾਨਾ ਬਣਨ ਵਾਲੇ ਸਨ। ਉਨ੍ਹਾਂ ਵਿੱਚ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਸਨ। ਉਹ ਪਹਿਲਾਂ ਵੀ ਅਜਿਹੀ ਬਲੈਕਮੇਲਿੰਗ ਕਰ ਚੁੱਕੇ ਹਨ।

 

 

ਪੁਲਿਸ ਮੁਤਾਬਕ ਚੈਨਲ ਮਾਲਕ ਕੋਈ ਕੰਮ ਨਹੀਂ ਸੀ। ਉਸੇ ਦੌਰਾਨ ਉਸ ਨੇ ਕੁਝ ਲੋਕਾਂ ਨਾਲ ਮਿਲ ਕੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਇਸ ਵਿੰਚ ਕੁਝ ਔਰਤਾਂ ਵੀ ਸ਼ਾਮਲ ਸਨ। ਇਹ ਸਾਰੇ ਗਿਰੋਹ ਮੈਂਬਰ ਪਹਿਲਾਂ ਪੱਤਰਕਾਰ ਬਣ ਕੇ ਵੱਡੇ ਨੇਤਾਵਾਂ ਦੇ ਨੇੜੇ ਹੁੰਦੇ ਸਨ ਤੇ ਫਿਰ ਹੌਲੀ–ਹੌਲੀ ਉਨ੍ਹਾਂ ਨੂੰ ਬਲੈਕਮੇਲ ਕਰਨ ਉੱਤੇ ਉੱਤਰ ਆਉਂਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdhari Singh Dinkar s grand daughter arrested in Union Minister blackmailing case