ਪੂਰੇ 70 ਸਾਲਾਂ ਪਿੱਛੋਂ ਰਾਮ ਜਨਮ–ਭੂਮੀ ’ਚ ਗਰਭ–ਗ੍ਰਹਿ ਤੋਂ ਅੱਜ ਬਾਹਰ ਆਏ ਅਤੇ ਨਵੇਂ ਥਾਂ ਉੱਤੇ ਬਿਰਾਜਮਾਨ ਹੋ ਗਏ। ਸੂਬੇ ਦੇ ਮੁੰਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿਰਾਜਮਾਨ ਰਾਮਲਲਾ ਨੂੰ ਟੈਂਟ ’ਚੋਂ ਕੱਢ ਕੇ ਆਪਣੀ ਗੋਦੀ ਵਿੱਚ ਬਿਠਾ ਕੇ ਅਸਥਾਈ ਮੰਦਰ ਦੇ ਚਾਂਦੀ ਦੇ ਸਿੰਘਾਸਨ ਉੱਤੇ ਬਿਰਾਜਮਾਨ ਕਰਵਾਇਆ। ਵੈਦਿਕ ਮੰਤਰਾਂ ਦੇ ਉਚਾਰਣ ਦੇ ਨਾਲ ਅਸਥਾਈ ਮੰਦਰ ’ਚ ਬਿਰਾਜਮਾਨ ਰਾਮਲਲਾ ਬਿਰਾਜਮਾਨ ਹੋਏ।
ਅੱਜ ਬੁੱਧਵਾਰ ਸਵੇਰੇ 5:00 ਵਜੇ ਅਸਥਾਈ ਮੰਦਰ ’ਚ ਰਾਮਲਲਾ ਨੂੰ ਸ਼ਿਫ਼ਟ ਕੀਤਾ ਗਿਆ। ਇਸ ਦੌਰਾਨ ਰਾਮਲਲਾ ਦੀ ਆਰਤੀ ਉਤਾਰੀ ਗਈ। ਰਾਮਲਲਾ ਦੀ ਸ਼ਿਫ਼ਟਿੰਗ ਦੌਰਾਨ ਕੋਰੋਨਾ ਤੋਂ ਚੌਕਸੀ ਦਾ ਵੀ ਖ਼ਿਆਲ ਰੱਖਿਆ ਗਿਆ।
ਇੱਕ–ਦੂਜੇ ਤੋਂ ਇੰਕ ਮੀਟਰ ਦੀ ਦੂਰੀ ਦੀ ਪਾਲਣਾ ਕੀਤੀ ਗਈ। ਆਰਤੀ ਤੇ ਪੂਜਨ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਯੋਗੀ ਗੋਰਖਪੁਰ ਲਈ ਰਵਾਨਾ ਹੋ ਗਏ। ਇਸ ਦੌਰਾਨ ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਚੇਅਰਮੇਨ ਮਹੰਤ ਨ੍ਰਿਤਯ ਗੋਪਾਲ ਦਾਸ, ਜਨਰਲ ਸਕੱਤਰ ਚੰਪਤ ਰਾਏ, ਟ੍ਰੱਸਟ ਦੇ ਮੈਂਬਰ ਨਿਰਮੋਹੀ ਅਖਾੜਾ ਦੇ ਮਹੰਤ ਦਿਨੇਂਦਰ ਦਾਸ, ਅਯੁੱਧਿਆ ਰਾਜ ਪਰਿਵਾਰ ਦੇ ਮੁਖੀ ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰ, ਰਾਸ਼ਟਰੀ ਸਵੈਮ–ਸੇਵਕ ਸੰਘ ਦੇ ਸੂਬਾਈ ਕਾਰਜਕਾਰੀ ਡਾ. ਅਨਿਲ ਮਿਸ਼ਰ, ਜ਼ਿਲ੍ਹਾ ਅਧਿਕਾਰੀ ਅਨੁਜ ਝਾਅ ਸਮੇਤ ਸੰਤ ਤੇ ਮਹੰਤ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਨੇ ਰਾਮ ਜਨਮ–ਭੂਮੀ ’ਤੇ ਬਿਰਾਜਮਾਨ ਰਾਮਲਲਾ ਨੂੰ 11 ਲੱਖ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਸ੍ਰੀ ਯੋਗੀ ਨੇ ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ 11 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ।
ਮੁੱਖ ਮੰਤਰੀ ਵੱਲੋਂ ਪ੍ਰਦਾਨ ਕੀਤੀ ਗਈ ਰਕਮ ਨੂੰ ਸ਼੍ਰੀ ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਖਾਤੇ ’ਚ ਜਮ੍ਹਾ ਕਰਵਾਇਆ ਜਾਵੇਗਾ।
ਰਾਮ ਜਨਮ–ਭੂਮੀ ’ਤੇ ਬਿਰਾਜਮਾਨ ਰਾਮਲਲਾ ਦੀ ਮੂਰਤੀ ਦੇ ਸਥਾਨ–ਪਰਿਵਰਤਨ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਮੰਦਰ ਦੀ ਉਸਾਰੀ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਦਰ ਉਸਾਰੀ ਦੇ ਮੱਦੇਨਜ਼ਰ ਪਹਿਲਾ ਗੇੜ ਸੰਪੰਨ ਹੋ ਗਿਆ ਹੈ।
ਮਰਿਆਦਾ ਪਰਸ਼ੋਤਮ ਪ੍ਰਭੂ ਸ਼੍ਰੀਰਾਮ ਤ੍ਰਿਪਾਲ ਨਵੇਂ ਆਸਣ ’ਤੇ ਬਿਰਾਜਮਾਨ ਹੋ ਗਏ ਹਨ। ਹੁਣ ਇਸ ਤੋਂ ਬਾਅਦ ਮੰਦਰ ਉਸਾਰੀ ਦੀ ਦਿਸ਼ਾ ’ਚ ਅੱਗੇ ਦੀ ਪ੍ਰਕਿਰਿਆ ਦਾ ਸ਼੍ਰੀਗਣੇਸ਼ ਹੋਵੇਗਾ।