ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਰਾਮਲੀਲਾ ਹੋਵੇਗੀ ਖ਼ਾਸ, ਇੱਕ ਰਾਜਪਾਲ ਤੇ ਦੋ ਕੇਂਦਰੀ ਮੰਤਰੀ ਨਿਭਾਉਣਗੇ ਕਿਰਦਾਰ

ਦਿੱਲੀ ਦੀ ਰਾਮਲੀਲਾ ਹੋਵੇਗੀ ਖ਼ਾਸ, ਇੱਕ ਰਾਜਪਾਲ ਤੇ ਦੋ ਕੇਂਦਰੀ ਮੰਤਰੀ ਨਿਭਾਉਣਗੇ ਕਿਰਦਾਰ

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਵੀ ਇਸ ਵਾਰ ਰਾਮਲੀਲਾ ਦੇ ਕਿਰਦਾਰ ਨਿਭਾਉਣਗੇ। ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ‘ਰਾਮਾਇਣ` ਦਾ ਨਾਟਕੀ ਰੂਪਾਂਤਰਣ ਹਰ ਸਾਲ ਦੁਸਹਿਰੇ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਕਰਵਾਇਆ ਜਾਂਦਾ ਹੈ।


ਇਸ ਵਾਰ ਦੀ ਰਾਮਲੀਲਾ ਕੁਝ ਖ਼ਾਸ ਹੋਵੇਗੀ ਕਿਉਂਕਿ ਦੋ ਕੇਂਦਰੀ ਮੰਤਰੀ, ਦੋ ਹੋਰ ਭਾਜਪਾ ਆਗੂ ਅਤੇ ਇੱਕ ਸੂਬੇ ਦੇ ਗਵਰਨਰ ਦਿੱਲੀ `ਚ ਆਉਂਦੀ 10 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਹੋਣ ਵਾਲੀ ਰਾਮਲੀਲਾ ਦੇ ਕਿਰਦਾਰ ਨਿਭਾਉਣਗੇ।


ਭਾਰਤ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਇਸ ਵਾਰ ਦੀ ਰਾਮਲੀਲਾ ਵਿੱਚ ਮਾਤਾ ਸੀਤਾ ਦੇ ਪਿਤਾ ਰਾਜਾ ਜਨਕ ਦਾ ਕਿਰਦਾਰ ਨਿਭਾਉਣਗੇ। ਇਸੇ ਤਰ੍ਹਾਂ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਭਗਵਾਨ ਸਿ਼ਵ ਦੀ ਪਤਨੀ ਪਾਰਵਤੀ ਦੇ ਪਿਤਾ ਹਿਮਾਵਤ ਦੀ ਭੂਮਿਕਾ `ਚ ਵਿਖਾਈ ਦੇਣਗੇ। ਇਹ ਜਾਣਕਾਰੀ ਲਵ ਕੁਸ਼ ਰਾਮਲੀਲਾ ਕਮੇਟੀ ਦੇ ਪ੍ਰਬੰਧਕਾਂ ਨੇ ਦਿੱਤੀ।


ਅਸਮ ਦੇ ਰਾਜਪਾਲ ਜਗਦੀਸ਼ ਮੁਖੀ ਨੇ ਕਬਾਇਲੀ ਰਾਜੇ ਨਿਸ਼ਾਦ ਰਾਜ ਦੀ ਭੂਮਿਕਾ ਨਿਭਾਈ ਹੈ, ਜਦ ਕਿ ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਵਾਨਰ ਸ਼ਹਿਜ਼ਾਦੇ ਅੰਗਦ ਵਜੋਂ ਸ਼ਰਧਾਲੂ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।


ਇੱਕ ਹੋਰ ਭਾਜਪਾ ਨੇਤਾ ਤੇ ਦਿੱਲੀ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਵੀ ਰਿਸ਼ੀ ਅੱਤਰੀ ਦੇ ਰੂਪ ਵਿੱਚ ਰਾਮਲੀਲਾ ਦੇ ਮੰਚ `ਤੇ ਵਿਖਾਈ ਦੇਣਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramlila to star Governor and two union ministers