ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਪਾਲ ਨੂੰ ਕਤਲ ਦੇ ਦੂਜੇ ਮਾਮਲੇ ’ਚ ਵੀ ਹੋਈ ਉਮਰ ਕੈਦ

ਕਤਲ ਦੇ ਇੱਕ ਹੋਰ ਮਾਮਲੇ (ਐੱਫ. ਆਈ. ਆਰ. 430) `ਚ ਵੀ ਅੱਜ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਿਸਾਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਹਿਸਾਰ ਦੀ ਇਸੇ ਅਦਾਲਤ ਨੇ ਬੀਤੇ ਕੱਲ੍ਹ ਮੰਗਲਵਾਰ ਨੂੰ ਕਤਲ ਦੇ ਦੋ ਮਾਮਲਿਆਂ ਚ ਦੋਸ਼ੀ ਕਰਾਰ ਦਿੱਤੇ ਗਏ ਸਤਲੋਕ ਆਸ਼ਰਮ ਦੇ ਮੁਖੀ ਸੰਤ ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।

 

ਦੁਪਹਿਰ ਫੈਸਲਾ ਸੁਣਾਉਂਦੇ ਹੋਏ ਹਿਸਾਰ ਦੀ ਵਾਧੂ ਜਿ਼ਲ੍ਹਾ ਅਤੇ ਸੈਸ਼ਨ ਜੱਜ (ਏਡੀਜੇ) ਡਾ. ਚਾਲਿਆ ਨੇ ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਰਾਮਪਾਲ ਸਮੇਤ 15 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਪਹਿਲਾਂ ਰਾਮਪਾਲ ਨੂੰ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।

 

ਇਸ ਮਾਮਲੇ ਚ ਸਤਲੋਕ ਆਸ਼ਰਮ ਦੇ ਸੰਚਾਲਕ ਅਤੇ ਉਨ੍ਹਾਂ ਦੇ ਚੇਲੇ ਉਪਰ ਸੁਣਵਾਈ ਲੰਘੇ ਸੋਮਵਾਰ ਨੂੰ ਹੀ ਪੂਰੀ ਹੋ ਗਈ ਸੀ। 10 ਨਵੰਬਰ 2014 ਨੂੰ ਹਿਸਾਰ ਦੇ ਬਰਵਾਲਾ ਸ਼ਹਿਰ ਦੇ ਸਤਲੋਕ ਆਸ਼ਰਮ ਚ ਇੱਕ ਬੱਚੇ ਅਤੇ ਚਾਰ ਔਰਤਾਂ ਦੀ ਲਾਸ਼ ਮਿਲਣ ਮਗਰੋਂ ਰਾਮਪਾਲ ਅਤੇ ਉਸਦੇ 27 ਚੇਲਿਆਂ ਖਿਲਾਫ ਕਤਲ ਅਤੇ ਬੰਧਕ ਬਣਾਏ ਜਾਣ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦਕਿ ਇੱਕ ਹੋਰ ਕੇਸ ਆਸ਼ਰਮ ਚ 18 ਨਵੰਬਰ ਨੂੰ ਇੱਕ ਔਰਤ ਦੀ ਲਾਸ਼ ਬਰਾਮਦ ਹੋਣ ਮਗਰੋਂ ਰਾਮਪਾਲ ਅਤੇ ਉਸਦੇ ਚੇਲਿਆਂ ਖਿਲਾਫ ਦਰਜ ਕੀਤਾ ਗਿਆ ਸੀ। ਜਿਨ੍ਹਾਂ ਤੇ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਸੀ। ਜਿਸ ਵਿਚ ਲਗਭਗ 80 ਗਵਾਹਾਂ ਦੇ ਬਿਆਨ ਵੀ ਦਰਜ ਹਨ।

 

ਸਜ਼ਾ ਦੇ ਐਲਾਨ ਨੂੰ ਦੇਖਦੇ ਹੋਏ ਜੇਲ ਦੇ ਆਸਪਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।                              

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampal also sentenced to life imprisonment in the second case of murder