ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਪਾਲ ਨੂੰ ਕਤਲ ਦੇ ਦੋ ਮਾਮਲਿਆਂ ’ਚ ਹੋਈ ਉਮਰ ਕੈਦ

ਹਰਿਆਣਾ ਦੀ ਇੱਕ ਸਥਾਨਕ ਅਦਾਲਤ ਨੇ ਅੱਜ ਕਤਲ ਦੋ ਮਾਮਲਿਆਂ ਚ ਦੋਸ਼ੀ ਕਰਾਰ ਦਿੱਤੇ ਗਏ ਸਤਲੋਕ ਆਸ਼ਰਮ ਦੇ ਮੁਖੀ ਸੰਤ ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਦੁਪਹਿਰ ਫੈਸਲਾ ਸੁਣਾਉਂਦੇ ਹੋਏ ਹਿਸਾਰ ਦੀ ਵਾਧੂ ਜਿ਼ਲ੍ਹਾ ਅਤੇ ਸੈਸ਼ਨ ਜੱਜ (ਏਡੀਜੇ) ਡਾ. ਚਾਲਿਆ ਨੇ ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਰਾਮਪਾਲ ਸਮੇਤ 15 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਰਾਮਪਾਲ ਨੂੰ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।

 

ਇਸ ਮਾਮਲੇ ਚ ਸਤਲੋਕ ਆਸ਼ਰਮ ਦੇ ਸੰਚਾਲਕ ਅਤੇ ਉਨ੍ਹਾਂ ਦੇ ਚੇਲੇ ਉਪਰ ਸੁਣਵਾਈ ਲੰਘੇ ਸੋਮਵਾਰ ਨੂੰ ਹੀ ਪੂਰੀ ਹੋ ਗਈ ਸੀ। 10 ਨਵੰਬਰ 2014 ਨੂੰ ਹਿਸਾਰ ਦੇ ਬਰਵਾਲਾ ਸ਼ਹਿਰ ਦੇ ਸਤਲੋਕ ਆਸ਼ਰਮ ਚ ਇੱਕ ਬੱਚੇ ਅਤੇ ਚਾਰ ਔਰਤਾਂ ਦੀ ਲਾਸ਼ ਮਿਲਣ ਮਗਰੋਂ ਰਾਮਪਾਲ ਅਤੇ ਉਸਦੇ 27 ਚੇਲਿਆਂ ਖਿਲਾਫ ਕਤਲ ਅਤੇ ਬੰਧਕ ਬਣਾਏ ਜਾਣ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦਕਿ ਇੱਕ ਹੋਰ ਕੇਸ ਆਸ਼ਰਮ ਚ 18 ਨਵੰਬਰ ਨੂੰ ਇੱਕ ਔਰਤ ਦੀ ਲਾਸ਼ ਬਰਾਮਦ ਹੋਣ ਮਗਰੋਂ ਰਾਮਪਾਲ ਅਤੇ ਉਸਦੇ ਚੇਲਿਆਂ ਖਿਲਾਫ ਦਰਜ ਕੀਤਾ ਗਿਆ ਸੀ। ਜਿਨ੍ਹਾਂ ਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ਵਿਚ ਲਗਭਗ 80 ਗਵਾਹਾਂ ਦੇ ਬਿਆਨ ਵੀ ਦਰਜ ਹਨ।

 

ਸਜ਼ਾ ਦੇ ਐਲਾਨ ਨੂੰ ਦੇਖਦੇ ਹੋਏ ਜੇਲ ਦੇ ਆਸਪਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਮਰਕੈਦ ਦੇ ਇਲਾਵਾ ਰਾਮਪਾਲ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampal gets life imprisonment in two murder cases