ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਤ ਰਾਮਪਾਲ ’ਤੇ ਕਤਲ ਕੇਸ ’ਚ ਫੈਸਲਾ ਅੱਜ, ਹਿਸਾਰ ਛਾਉਣੀ ’ਚ ਤਬਦੀਲ

1 / 2ਸੰਤ ਰਾਮਪਾਲ ’ਤੇ ਕਤਲ ਕੇਸ ’ਚ ਫੈਸਲਾ ਅੱਜ, ਹਿਸਾਰ ਛਾਉਣੀ ’ਚ ਤਬਦੀਲ

2 / 2ਸੰਤ ਰਾਮਪਾਲ ’ਤੇ ਕਤਲ ਕੇਸ ’ਚ ਫੈਸਲਾ ਅੱਜ, ਹਿਸਾਰ ਛਾਉਣੀ ’ਚ ਤਬਦੀਲ

PreviousNext

ਸਤਲੋਕ ਆਸ਼ਰਮ ਮਾਮਲੇ ਚ ਵਿਵਾਦਿਤ ਸੰਤ ਰਾਮਪਾਲ ਤੇ ਅੱਜ ਹਿਸਾਰ ਦੀ ਅਦਾਲਤ ਆਪਣਾ ਫੈਸਲਾ ਸੁਣਾਵੇਗੀ। ਫੈਸਲੇ ਤੋਂ ਇੱਕ ਦਿਨ ਪਹਿਲਾਂ ਜਿ਼ਲ੍ਹੇ ਚ ਧਾਰਾ 144 ਲਗਾ ਦਿੱਤੀ ਗਈ ਹੈ। ਅਦਾਲਤ ਤੋਂ ਤਿੰਨ ਕਿਲੋਮੀਟਰ ਦਾ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਇਸ ਸੁਰੱਖਿਆ ਘੇਰੇ ਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲ ਹੋਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਸ਼ਹਿਰ ਚ ਕਈ ਥਾਵਾਂ ਤੇ ਆਵਾਜਾਈ ਲਈ ਰਸਤੇ ਬਦਲ ਦਿੱਤੇ ਗਏ ਹਨ। ਹਿਸਾਰ ਤੋਂ ਲੰਘਣ ਵਾਲੀਆਂ ਰੇਲਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

 

 

 

ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਸੁਣਵਾਈ ਦੌਰਾਨ 10 ਤੋਂ 20 ਹਜ਼ਾਰ ਸ਼ਰਧਾਲੂ ਅਦਾਲਤੀ ਇਮਾਰਤ, ਸੈਂਟਰ ਜੇਲ੍ਹ, ਟਾਊਨ ਪਾਰਕ ਅਤੇ ਰੇਲਵੇ ਸ਼ਟੇਸ਼ਨ ਵਰਗੀਆਂ ਥਾਵਾਂ ਤੇ ਇਕੱਠੇ ਹੋ ਸਕਦੇ ਹਨ। ਅਜਿਹੇ ਚ ਇਹ ਸਮਰਥਕ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਨਾ ਖਰਾਬ ਕਰ ਸਕਣ, ਇਸ ਲਈ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ।

 

ਜਿ਼ਲੇ ਤੋਂ 2000 ਪੁਲਿਸ ਮੁਲਾਜ਼ਮ ਕਰਮਚਾਰੀ ਅਤੇ ਬਾਹਰੀ ਜਿ਼ਲ੍ਹਿਆਂ ਤੋਂ 700 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰਨਾਂ ਜਿ਼ਲ੍ਹਿਆਂ ਦੇ ਐਸਪੀ ਅਤੇ ਡੀਐਸਪੀ ਦੀ ਹਿਸਾਰ ਚ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਆਰਏਐਫ਼ ਦੀਆਂ ਪੰਜ ਕੰਪਨੀਆਂ ਨੂੰ ਹਿਸਾਰ ਸੱਦਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampal Satlok Ashram Case: court to announce verdict on Thursday