ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਵਿਲਾਸ ਪਾਸਵਾਨ ਦੇ MP ਭਰਾ ਨੂੰ ਦਿਲ ਦਾ ਦੌਰਾ

ਰਾਮਵਿਲਾਸ ਪਾਸਵਾਨ ਦੇ MP ਭਰਾ ਨੂੰ ਦਿਲ ਦਾ ਦੌਰਾ

ਕੇਂਦਰੀ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮਚੰਦਰ ਪਾਸਵਾਨ ਨੂੰ ਦਿਲ ਦਾ ਦੌਰਾ ਪਿਆ ਹੈ। ਸ੍ਰੀ ਰਾਮਚੰਦਰ ਪਾਸਵਾਨ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੋਂ ਐੱਮਪੀ (MP – ਸੰਸਦ ਮੈਂਬਰ) ਹਨ। ਉਨ੍ਹਾਂ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

 

 

ਸ੍ਰੀ ਰਾਮਚੰਦਰ ਪਾਸਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਇਸ ਵੇਲੇ ਵੈਂਟੀਲੇਟਰ ਉੱਤੇ ਹਨ। ਪਤਾ ਲੱਗਣ ਤੋਂ ਬਾਅਦ ਐੱਲਜੇਪੀ ਦੇ ਆਗੂ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਪੁੱਜੇ। ਫ਼ਿਲਹਾਲ ਸ੍ਰੀ ਰਾਮਚੰਦਰ ਪਾਸਵਾਨ ਦਾ ਇਲਾਜ ਚੱਲ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਸਮੇਂ–ਸਮੇਂ ’ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਡਾਕਟਰਾਂ ਤੋਂ ਲੈ ਰਹੇ ਹਨ।

 

 

ਸ੍ਰੀ ਰਾਮਚੰਦਰ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਰਾਮਵਿਲਾਸ ਪਾਸਵਾਨ ਦੇ ਛੋਟੇ ਭਰਾ ਹਨ। ਉਹ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਤਿੰਨੇ ਭਰਾ ਤੇ ਚਿਰਾਗ਼ ਪਾਸਵਾਨ ਸੰਸਦ ਮੈਂਬਰ ਹਨ।

 

 

ਸ੍ਰੀ ਰਾਮਚੰਦਰ ਪਾਸਵਾਨ ਨੂੰ ਦਿਲ ਦਾ ਦੌਰਾ ਪੈਣ ਨਾਲ ਬਿਹਾਰ ਦੀ ਸਿਆਸਤ ਵਿੱਚ ਕੁਝ ਹਿੱਲਜੁੱਲ ਸ਼ੁਰੂ ਹੋ ਗਈ ਹੈ। ਉਂਝ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramvilas Paswan s MP brother suffered from heart attack