ਅਗਲੀ ਕਹਾਣੀ

ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਦਿਹਾਂਤ

1 / 2ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਣਾ ਰਾਜ ਕਪੂਰ ਦਾ ਦਿਹਾਂਤ

2 / 2ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਦਿਹਾਂਤ

PreviousNext

ਬਾਲੀਵੁੱਡ ਦੇ ਮਰਹੂਮ ਅਦਾਕਾਰ ਰਾਜ ਕਪੂਰ ਦੀ ਪਤਨੀ ਅਤੇ ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਣਾ ਰਾਜ ਕਪੂਰ ਨੇ ਅੱਜ ਸੋਮਵਾਰ ਸਵੇਰ 4 ਵਜੇ ਦੇ ਕਰੀਬ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ। 87 ਸਾਲਾ ਕ੍ਰਿਸ਼ਨਾ ਰਾਜ ਕਪੂਰ ਦੇ ਦਿਹਾਂਤ ਮਗਰੋਂ ਪੂਰੇ ਬਾਲੀਵੁੱਡ ਚ ਸੋਗ ਦੀ ਲਹਿਰ ਦੌੜ ਗਈ। ਬਾਲੀਵੁੱਡ ਦੀ ਮਸ਼ਹੂਰ ਹੱਸਤੀਆਂ ਵੱਲੋਂ ਰਿਸ਼ੀ ਕਪੂਰ ਦੇ ਘਰ ਆਉਣ ਜਾਣ ਦਾ ਸਿਲਸਿਲਾ ਜਾਰੀ ਹੈ।

 

ਉਹ ਕਪੂਰ ਪਰਿਵਾਰ ਦੀ ਸਭ ਤੋਂ ਸੀਨੀਅਰ ਵਿਅਕਤੀ ਸੀ। ਕ੍ਰਿਸ਼ਣਾ ਰਾਜ ਕਪੂਰ ਦਾ 1946 'ਚ ਰਾਜ ਕਪੂਰ ਨਾਲ ਵਿਆਹ ਹੋਇਆ ਸੀ। ਉਨ੍ਹਾਂ 5 ਬੱਚੇ ਹਨ, ਜਿਨ੍ਹਾਂ ਦਾ ਰਣਧੀਰ ਕਪੂਰ, ਰਿਸ਼ੀ, ਰਾਜੀਵ, ਰੀਮਾ, ਰੀਤੂ ਹੈ।

 

ਉਹ ਕਰੀਨਾ, ਰਣਬੀਰ, ਰਿਧੀਮਾ ਕਪੂਰ ਦੀ ਦਾਦੀ ਸੀ। 87 ਸਾਲ ਦੀ ਉਮਰ 'ਚ ਵੀ ਉਹ ਕਾਫੀ ਐਕਟਿਵ ਸੀ। ਉਨ੍ਹਾਂ ਨੂੰ ਪਰਿਵਾਰਕ ਪਾਰਟੀ ਅਤੇ ਮੂਵੀ ਪ੍ਰੀਮੀਅਰ 'ਚ ਕਈ ਵਾਰ ਦੇਖਿਆ ਜਾ ਚੁੱਕਾ ਹੈ। ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਬੇਟੇ ਰਿਸ਼ੀ ਕਪੂਰ ਦੇ ਜਨਮਦਿਨ ਸੈਲੀਬ੍ਰੇਸ਼ਨ ਦੇ ਸਮੇਂ ਪੈਰਿਸ 'ਚ ਦੇਖਿਆ ਗਿਆ ਸੀ।

 

1988 'ਚ ਰਾਜ ਕਪੂਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਇਕੱਠੇ ਰੱਖਿਆ ਹੋਇਆ ਸੀ ਤੇ ਆਪਣੇ ਪੰਜਾਂ ਬੱਚਿਆਂ ਦੀ ਜ਼ਿੰਮੇਦਾਰੀ ਚੁੱਕੀ। ਕ੍ਰਿਸ਼ਣਾ ਰਾਜ ਕਪੂਰ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਦਾ ਲਹਿਰ ਹੈ।

 

ਕ੍ਰਿਸ਼ਨਾ ਰਾਜ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਦਿੱਤੀ। ਉਨ੍ਹਾਂ ਲਿਖਿਆ, ਮੇਰੀ ਹਮਦਰਦੀ ਕਪੂਰ ਪਰਿਵਾਰ ਨਾਲ ਹੈ। ਕ੍ਰਿਸ਼ਨਾ ਰਾਜ ਕਪੂਰ ਹੁਣ ਇਸ ਦੁਨੀਆ ਚ ਨਹੀਂ ਰਹੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਓਮ ਸ਼ਾਂਤੀ।

 

 

 

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਦਿਆਂ ਲਿਖਿਆ, ਸ਼੍ਰੀਮਤੀ ਕ੍ਰਿਸ਼ਣਾ ਰਾਜ ਕਪੂਰ ਦੇ ਦਿਹਾਂਤ ਕਾਰਨ ਕਾਫੀ ਡੂੰਘਾ ਦੁੱਖ ਹੋਇਆ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰੀ ਹਮਦਰਦੀ ਪੂਰੇ ਕਪੂਰ ਪਰਿਵਾਰ ਅਤੇ ਨੰਦਾ ਪਰਿਵਾਰ ਨਾਲ ਹੈ। ਓਮ ਸ਼ਾਂਤੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranbir Kapoors granddaughter Krishan Raj Kapoor passed away