ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੰਜਨ ਗੋਗੋਈ ਨੂੰ ਸਾਰੀ ਉਮਰ ਮਿਲਣਗੀਆਂ ਰਿਹਾਇਸ਼, ਕਾਰ, PA ਤੇ ਚਪੜਾਸੀ ਦੀਆਂ ਸਹੂਲਤਾਂ

ਰੰਜਨ ਗੋਗੋਈ ਨੂੰ ਸਾਰੀ ਉਮਰ ਮਿਲਣਗੀਆਂ ਰਿਹਾਇਸ਼, ਕਾਰ, PA ਤੇ ਚਪੜਾਸੀ ਦੀਆਂ ਸਹੂਲਤਾਂ

ਅਗਲੇ ਹਫ਼ਤੇ 17 ਨਵੰਬਰ ਨੂੰ ਸੇਵਾ–ਮੁਕਤ ਹੋ ਰਹੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਸਾਰੀ ਉਮਰ ਗੁਹਾਟੀ ਹਾਈ ਕੋਰਟ ਆਪਣੇ ਖ਼ਰਚੇ ’ਤੇ ਰਿਹਾਇਸ਼, ਨਿਜੀ ਸਕੱਤਰ (PA), ਚਪੜਾਸੀ ਤੇ ਵਾਹਨ ਉਪਲਬਧ ਕਰਵਾਏਗਾ। ਆਸਾਮ ਸੂਬੇ ਦੀ ਰਾਜਧਾਨੀ ਗੁਹਾਟੀ ਸਥਿਤ ਸਮੁੱਚੀ ਹਾਈ ਕੋਰਟ ਨੇ ਇਸ ਬਾਰੇ ਇੱਕ ਪ੍ਰਸਤਾਵ ਪਾਸ ਕੀਤਾ ਹੈ।

 

 

ਜਸਟਿਸ ਗੋਗੋਈ ਨੇ ਸੇਵਾ–ਮੁਕਤ ਹੋਣ ਤੋਂ ਬਾਅਦ ਗੁਹਾਟੀ ’ਚ ਰਹਿਣ ਦੀ ਇੱਛਾ ਪ੍ਰਗਟਾਈ ਸੀ। ਹਾਈ ਕੋਰਟ ਨੇ ਪ੍ਰਸਤਾਵ ਵਿੱਚ ਕਿਹਾ ਹੈ ਕਿ ਇਹ ਬਹੁਤ ਆਦਰ ਵਾਲੀ ਗੱਲ ਹੈ ਕਿ ਜਸਟਿਸ ਗੋਗੋਈ, ਜੋ ਇਸੇ ਹਾਈ ਕੋਰਟ ਦੇ ਵਕੀਲ ਤੇ ਜੱਜ ਰਹਿ ਚੁੱਕੇ ਹਨ, ਨੇ ਗੁਹਾਟੀ ਰਹਿਣ ਦੀ ਇੱਛਾ ਪ੍ਰਗਟਾਈ ਹੈ।

 

 

ਹਾਈ ਕੋਰਟ ਨੇ ਕਿਹਾ ਹੈ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੇ ਅਦਭੁੱਤ ਯੋਗਦਾਨ ਨੂੰ ਵੇਖਦਿਆਂ ਸੰਸਥਾਗਤ ਸਨਮਾਨ ਦੇਣ ਲਈ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਰੂਪਾਂਜਲੀ ਗੋਗੋਈ ਨੂੰ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।

 

 

ਹਾਈ ਕੋਰਟ ’ਚ ਇੱਕ ਨੋਡਲ ਅਧਿਕਾਰੀ ਹੋਵੇਗਾ, ਜੋ ਉਨ੍ਹਾਂ ਦੀਆਂ ਸਹੂਲਤਾਂ ਦਾ ਖਿ਼ਆਲ ਰੱਖੇਗਾ। ਆਮ ਤੌਰ ’ਤੇ ਦੇਸ਼ ਦੇ ਚੀਫ਼ ਜਸਟਿਸ ਨੂੰ ਸੇਵਾ–ਮੁਕਤ ਹੋਣ ਤੋਂ ਬਾਅਦ ਸਹੂਲਤਾਂ ਦੇਣ ਦਾ ਕੰਮ ਸੂਬਾ ਸਰਕਾਰ ਦਾ ਹੁੰਦਾ ਹੈ। ਚੀਫ਼ ਜਸਟਿਸ ਜਿਸ ਵੀ ਸੂਬੇ ’ਚ ਰਹਿਣਾ ਚਾਹੁਣ, ਤਾਂ ਉੱਥੇ ਉਨ੍ਹਾਂ ਨੂੰ ਰਿਹਾਇਸ਼ ਤੇ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ।

 

 

ਇਹ ਪਹਿਲਾ ਮੌਕਾ ਹੈ, ਜਦੋਂ ਹਾਈ ਕੋਰਟ ਨੇ ਦੇਸ਼ ਦੇ ਕਿਸੇ ਚੀਫ਼ ਜਸਟਿਸ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਪ੍ਰਸਤਾਵ ਪਾਸ ਕੀਤਾ ਹੈ। ਜਸਟਿਸ ਗੋਗੋਈ ਨੇ 2001 ’ਚ ਗੁਹਾਟੀ ਹਾਈ ਕੋਰਟ ਵਿੱਚ ਜੱਜ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranjan Gogoi to have amenities like residence Car PA Peon whole life