ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੰਜਨ ਗੋਗੋਈ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ

ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ ਭਾਰਤ ਦੇ ਅਗਲੇ ਚੀਫ਼ ਜਸਟਿਸ (ਸੀਜੇਆਈ) ਹੋਣਗੇ। ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਨਵੇਂ ਸੀਜੇਆਈ ਲਈ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਹ 3 ਅਕਤੂਬਰ ਨੂੰ ਨਵੇਂ ਚੀਫ਼ ਜਸਟਿਸ ਅਹੁਦੇ ਦੀ ਸਹੰੁ ਚੁੱਕਣਗੇ। ਸੀਜੇਆਈ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰ ਹੋ ਰਹੇ ਹਨ ਅਤੇ ਸੀਨੀਅਰ ਜੱਜਾਂ ਚ ਉਨ੍ਹਾਂ ਤੋਂ ਬਾਅਦ ਰੰਜਨ ਗੋਗੋਈ ਹੀ ਆਉਂਦੇ ਹਨ। 

 

 

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਨਿਯੁਕਤੀ ਪੱਕੀ ਹੋ ਗਈ ਹੈ। ਰੰਜਨ ਗੋਗੋਈ 17 ਨਵੰਬਰ 2019 ਨੂੰ ਰਿਟਾਇਰ ਹੋਣਗੇ।

 

ਦੱਸਣਯੋਗ ਹੈ ਕਿ ਕਾਨੂੰਨ ਮੰਤਰਾਲੇ ਨੇ ਜਸਟਿਸ ਦੀਪਕ ਮਿਸ਼ਰਾ ਤੋਂ ਅਗਲੇ ਚੀਫ਼ ਜਸਟਿਸ ਦੇ ਨਾਂ ਦੀ ਸਿਫਾਰਿਸ਼ ਮੰਗੀ ਸੀ। ਰਵਾਇਤਾਂ ਮੁਤਾਬਕ ਸੀਜੇਆਈ ਸਭ ਤੋਂ ਸੀਨੀਅਰ ਜੱਜ ਦੇ ਨਾਂ ਦੀ ਸਿਫਾਰਿਸ਼ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranjan Gogoi will be the next Chief Justice of the Supreme Court