ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਦਾ ਵਿਵਾਦਿਤ ਬਿਆਨ - 100% ਅਪਰਾਧ ਤਾਂ ਭਗਵਾਨ ਰਾਮ ਵੀ ਨਹੀਂ ਰੋਕ ਸਕਦੇ 

ਹੈਦਰਾਬਾਦ ਅਤੇ ਓਨਾਵ 'ਚ ਵਾਪਰੀਆਂ ਸ਼ਰਮਨਾਕ ਘਟਨਾਵਾਂ ਨੇ ਜਿੱਥੇ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਇੱਕ ਮੰਤਰੀ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। 
 

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਮੰਤਰੀ ਰਣਵੇਂਦਰ ਪ੍ਰਤਾਪ ਸਿੰਘ ਨੇ ਕਿਹਾ, "ਸਮਾਜ ਹੈ ਤਾਂ 100% ਅਪਰਾਧ ਨੂੰ ਤਾਂ ਭਗਵਾਨ ਰਾਮ ਵੀ ਨਹੀਂ ਰੋਕ ਸਕਦੇ।" ਰਣਵੇਂਦਰ ਪ੍ਰਤਾਪ ਸਿੰਘ ਬਾਰਾਬੰਕੀ ਜਿਲ੍ਹੇ 'ਚ ਇੱਕ ਵਿਭਾਗੀ ਸਮੀਖਿਆ ਮੀਟਿੰਗ 'ਚ ਹਿੱਸਾ ਲੈਣ ਪੁੱਜੇ ਸਨ।
 

ਮੰਤਰੀ ਨੇ ਸਰਕਾਰ ਦਾ ਬਚਾਅ ਕਰਦਿਆਂ ਕਿਹਾ, "ਯੋਗੀ ਅਤੇ ਮੋਦੀ ਦੀ ਸਰਕਾਰ 'ਚ ਮੁਲਜ਼ਮਾਂ ਨੂੰ ਸੁਰੱਖਿਆ ਨਹੀਂ ਮਿਲਦੀ, ਜਦਕਿ ਪਹਿਲਾਂ ਦੀਆਂ ਸਰਕਾਰਾਂ 'ਚ ਅਪਰਾਧੀਆਂ 'ਤੇ ਕੋਈ ਨੱਥ ਨਹੀਂ ਪਾਈ ਗਈ ਸੀ। ਮੰਤਰੀ ਨੇ ਕਿਹਾ ਕਿ ਅਪਰਾਧ ਹਰੇਕ ਸਰਕਾਰ 'ਚ ਹੁੰਦਾ ਹੈ ਪਰ ਸਾਡੀ ਸਰਕਾਰ 'ਚ ਦੋਸ਼ੀਆਂ ਵਿਰੁੱਧ ਸਮੇਂ 'ਤੇ ਸਖਤ ਕਾਰਵਾਈ ਹੋਈ ਹੈ। ਸਮਾਜ ਹੈ ਤਾਂ 100% ਅਪਰਾਨ ਨਾ ਹੋਣ ਦੀ ਭਗਵਾਨ ਰਾਮ ਵੀ ਗਰੰਟੀ ਨਹੀਂ ਲੈ ਸਕਦੇ। ਪਰ ਜੇ ਕੋਈ ਅਪਰਾਧ ਹੋਇਆ ਹੈ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ।"
 

ਜ਼ਿਕਰਯੋਗ ਹੈ ਕਿ ਵੀਰਵਾਰ ਤੜਕੇ ਇੱਕ ਬਲਾਤਕਾਰ ਪੀੜਤਾ 'ਤੇ ਹਰਿਸ਼ੰਕਰ ਤ੍ਰਿਵੇਦੀ, ਰਾਮ ਕਿਸ਼ੋਰ ਤ੍ਰਿਵੇਦੀ, ਉਮੇਸ਼ ਵਾਜਪਾਈ, ਸ਼ਿਵਮ ਤ੍ਰਿਵੇਦੀ ਤੇ ਸ਼ੁਭਮ ਤ੍ਰਿਵੇਦੀ ਨੇ ਲਾਠੀ, ਡੰਡੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਉਸ ਤੋਂ ਬਾਅਦ ਮੁਲਜ਼ਮਾਂ ਨੇ ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਪੀੜਤਾ ਦੀ ਸ਼ਿਕਾਇਤ ਮੁਤਾਬਿਕ ਸ਼ਿਵਮ ਤ੍ਰਿਵੇਦੀ ਅਤੇ ਸ਼ੁਭਮ ਤ੍ਰਿਵੇਦੀ ਨੇ 12 ਦਸੰਬਰ 2018 ਨੂੰ ਉਸ ਨੂੰ ਅਗਵਾ ਕਰ ਕੇ ਰਾਏਬਰੇਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ 'ਚ ਬਲਾਤਕਾਰ ਕੀਤਾ ਸੀ। ਰਾਏਬਰੇਲੀ ਅਦਾਲਤ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਪੀੜਤ ਰਾਏਬਰੇਲੀ ਜਾਣ ਲਈ ਵੀਰਵਾਰ ਤੜਕੇ ਰੇਲ ਗੱਡੀ ਫੜਨ ਵਾਸਤੇ ਪੀੜਤਾ ਬੈਸਵਾਰਾ ਸਟੇਸ਼ਨ ਲਈ ਨਿਕਲੀ ਸੀ, ਉਦੋਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranvendra Pratap Singh says Even Lord Ram cannot ensure 100 percent crime free society