ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰੀ ਬਾਬਾ ਨਿੱਤਯਾਨੰਦ ਭਾਰਤ ਛੱਡ ਕਿਸੇ ਹੋਰ ਦੇਸ਼ ਫ਼ਰਾਰ

ਬਲਾਤਕਾਰੀ ਬਾਬਾ ਨਿੱਤਯਾਨੰਦ ਭਾਰਤ ਛੱਡ ਕਿਸੇ ਹੋਰ ਦੇਸ਼ ਫ਼ਰਾਰ

ਗੁਜਰਾਤ ਪੁਲਿਸ ਨੇ ਦੱਸਿਆ ਕਿ ਆਪੂੰ ਬਣਿਆ ਬਾਬਾ ਨਿੱਤਯਾਨੰਦ ਦੇਸ਼ ਛੱਡ ਕੇ ਨੱਸ ਗਿਆ ਹੈ। ਨਿੱਤਯਾਨੰਦ ਵਿਰੁੱਧ ਫ਼ੌਜਦਾਰੀ ਮਾਮਲਾ ਦਰਜ ਹੈ। ਉਸ ਵਿਰੁੱਧ ਸਬੂਤ ਇਕੱਠੇ ਕਰਨ ਲਈ ਪੁਲਿਸ ਨੇ ਉਸ ਦੀ ਦੋ ਮਹਿਲਾ ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਅਹਿਮਦਾਬਾਦ (ਦਿਹਾਤੀ) ਪੁਲਿਸ ਸੁਪਰਇੰਟੈਂਡੈਂਟ ਐੱਸਵੀ ਅਸਾਰੀ ਨੇ ਦੱਸਿਆ ਕਿ ਨਿੱਤਯਾਨੰਦ ਵਿਰੁੱਧ ਕਰਨਾਟਕ ’ਚ ਜਦੋਂ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ, ਉਹ ਉਦੋਂ ਹੀ ਫ਼ਰਾਰ ਹੋ ਗਿਆ ਸੀ। ਗੁਜਰਾਤ ਪੁਲਿਸ ਹੁਣ ਵਿਦੇਸ਼ ਵਿੱਚ ਵੀ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਵਿੱਚ ਜੁਟ ਗਈ ਹੈ।

 

 

ਪੁਲਿਸ ਨੇ ਉਸ ਦੀਆਂ ਦੋ ਮਹਿਲਾ ਪੈਰੋਕਾਰਾਂ ਸਾਧਵੀ ਪ੍ਰਾਣ ਪ੍ਰਿਆਨੰਦ ਤੇ ਪ੍ਰਿਆਤੱਤਵ ਰਿੱਧੀ ਕਿਰਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਚਾਰ ਬੱਚਿਆਂ ਨੂੰ ਕਥਿਤ ਤੌਰ ਉੱਤੇ ਅਗ਼ਵਾ ਕਰਨ ਤੇ ਉਨ੍ਹਾਂ ਨੂੰ ਇੱਕ ਫ਼ਲੈਟ ’ਚ ਬੰਧਕ ਬਣਾ ਕੇ ਰੱਖਣ ਦੇ ਦੋਸ਼ ਹਨ।

 

 

ਪੁਲਿਸ ਨਿੱਤਯਾਨੰਦ ਦੇ ਆਸ਼ਰਮ ’ਚ ਲਾਪਤਾ ਹੋਈ ਇੱਕ ਔਰਤ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਔਰਤ ਦੇ ਪਿਤਾ ਜਨਾਰਦਨ ਸ਼ਰਮਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

 

 

ਪੁਲਿਸ ਨੇ ਬੁੱਧਵਾਰ ਨੂੰ ਬਾਬਾ ਸਵਾਮੀ ਨਿੱਤਯਾਨੰਦ ਵਿਰੁੱਧ ਕੇਸ ਦਰਜ ਕੀਤਾ ਸੀ। ਉਸ ਉੱਤੇ ਅਹਿਮਾਦਾਬਾਦ ’ਚ ਆਪਣਾ ਆਸ਼ਰਮ ਯੋਗਿਨੀ ਸਰਵੱਗਯਪੀਠਮ ਚਲਾਉਣ ਲਈ ਬੱਚਿਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਨ ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਪੈਰੋਕਾਰਾਂ ਤੋਂ ਚੰਦਾ ਇਕੱਠਾ ਕਰਨ ਦਾ ਦੋਸ਼ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape Accused Baba Nityanand flees abroad