ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੇ ਦੋਸ਼ੀ ਨੇ ਫਾਹਾ ਲਗਾ ਕੇ ਕਰ ਲਈ ਖੁਦਕੁਸ਼ੀ

ਯੂਪੀ ਦੇ ਫ਼ਿਰੋਜ਼ਾਬਾਦ ਚ ਸਿਰਸਾਗੰਜ ਖੇਤਰ ਚ ਇੱਕ ਲੜਕੀ ਨਾਲ ਜਬਰਜਨਾਹ ਦੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ। ਉਸ 'ਤੇ ਪਿੰਡ ਦੀ ਲੜਕੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਉਸਨੂੰ ਫਾਹੇ ਤੇ ਲਟਕਦਾ ਵੇਖ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

ਰਾਕੇਸ਼ (28) ਪੁੱਤਰ ਪ੍ਰਤਾਪ ਸਿੰਘ 'ਤੇ ਪਿੰਡ ਦੀ ਲੜਕੀ ਨੇ ਜਬਰ ਜਨਾਹ ਦਾ ਇਲਜ਼ਾਮ ਲਗਾਇਆ ਗਿਆ ਸੀ। ਲੜਕੀ ਦੀ ਮਾਂ ਨੇ ਰਾਕੇਸ਼ ਖ਼ਿਲਾਫ਼ 21 ਦਸੰਬਰ ਨੂੰ ਸਿਰਸਾਗੰਜ ਥਾਣੇ ਚ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ। ਰਾਕੇਸ਼ ਉਸ ਸਮੇਂ ਤੋਂ ਹੀ ਫਰਾਰ ਸੀ। ਪੁਲਿਸ ਉਸ ਦੀ ਭਾਲ ਚ ਲਗੀ ਹੋਈ ਸੀ। ਉਸ ਦੀ ਲਾਸ਼ ਮੰਗਲਵਾਰ ਨੂੰ ਇਕ ਫਾਰਮ ਚ ਇਕ ਦਰੱਖਤ ਨਾਲ ਲਟਕਦੀ ਮਿਲੀ ਸੀ। ਘਟਨਾ ਬਾਰੇ ਪਤਾ ਲੱਗਦੇ ਹੀ ਉਸਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪੁੱਜ ਗਏ। ਪੁਲਿਸ ਮੌਕੇ 'ਤੇ ਪਹੁੰਚ ਗਈ।

 

ਰਾਕੇਸ਼ ਦੇ ਪਿਤਾ ਨੇ ਪੁੱਤਰ ਦੇ ਥਾਣੇ ਚ ਖੁਦਕੁਸ਼ੀ ਕਰ ਲੈਣ ਦੀ ਗੱਲ ਕਹੀ ਹੈ। ਪਿਤਾ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਮਾਨਸਿਕ ਤੌਰ 'ਤੇ ਕਮਜ਼ੋਰ ਸੀ। ਪਿੰਡ ਦੀ ਇਕ ਔਰਤ ਨੇ ਉਸ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ ਸੀ। ਇਸ ਕਰਕੇ ਉਸਨੇ ਆਪਣੇ ਆਪ ਨੂੰ ਫਾਹਾ ਲਾ ਲਿਆ। ਪੁਲਿਸ ਨੇ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

 

ਐਸਪੀ ਦੇਹਤ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਖਿਲਾਫ ਇਕ ਲੜਕੀ ਦੇ ਬਲਾਤਕਾਰ ਦਾ ਕੇਸ ਦਰਜ ਸੀ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape accused commits suicide by hanging