ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਖੁੱਦ ਨੂੰ ਜੋਤਸ਼ੀ ਅਖਵਾਉਣ ਵਾਲੇ ਆਸ਼ੂ ਮਹਾਰਾਜ ਉਰਫ ਆਸਿ਼ਫ ਖਾਨ ਨੂੰ 1 ਅਕਤੂਬਰ ਤੱਕ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ। ਜਾਣਕਾਰ ਮੁਤਾਬਕ ਗਾਜਿ਼ਆਬਾਦ ਦੀ ਰਹਿਣ ਵਾਲੀ ਇੱਕ ਔਰਤ ਨੇ ਆਸ਼ੂ ਮਹਾਰਾਜ ਖਿਲਾਫ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ।
ਪੀੜਤ ਔਰਤ ਮੁਤਾਬਕ ਆਸ਼ੂ ਮਹਾਰਾਜ ਨੇ ਇਲਾਜ ਦੇ ਬਹਾਨੇ ਉਕਤ ਪੀੜਤ ਔਰਤ ਅਤੇ ਉਸਦੀ ਧੀ ਨਾਲ ਆਪਣੇ ਦਿੱਲੀ ਅਤੇ ਰੋਹਿਣੀ ਦੇ ਆਸ਼ਰਮ ਚ ਕਈ ਸਾਲਾਂ ਤੱਕ ਬਲਾਤਕਾਰ ਕੀਤਾ। ਦੋਸ਼ਾਂ ਮੁਤਾਬਕ ਹੋਰ ਤਾਂ ਹੋਰ ਆਸ਼ੂ ਮਹਾਰਾਜ ਦੇ ਬੇਟੇ ਸਮਰ ਖ਼ਾਨ ਅਤੇ ਦੋਸਤਾਂ ਨੇ ਵੀ ਪੀੜਤ ਔਰਤ ਅਤੇ ਉਸਦੀ ਧੀ ਦਾ ਬਲਾਤਕਾਰ ਕੀਤਾ।
ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲੰਘੇ ਵੀਰਵਾਰ ਨੂੰ ਆਸ਼ੂ ਮਹਾਰਾਜ ਨੂੰ ਸ਼ਾਹਦਰਾ ਇਲਾਕੇ ਤੋਂ ਹਿਰਾਸਤ ਚ ਲਿਆ ਸੀ।
Sellf styled godman Ashu Maharaj alias Asif Khan sent to judicial custody till October 1 by a Delhi court for allegedly raping a woman.
— ANI (@ANI) September 17, 2018