ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੇ ਕੇਸ ’ਚ ਉਨਾਓ MLA ਨੂੰ ਸਜ਼ਾ ਹੋਵੇਗੀ ਜਾਂ ਨਹੀਂ, ਅਦਾਲਤ ਅੱਜ ਸੁਣਾਏਗੀ ਫ਼ੈਸਲਾ

ਬਲਾਤਕਾਰ ਦੇ ਕੇਸ ’ਚ ਉਨਾਓ MLA ਨੂੰ ਸਜ਼ਾ ਹੋਵੇਗੀ ਜਾਂ ਨਹੀਂ, ਅਦਾਲਤ ਅੱਜ ਸੁਣਾਏਗੀ ਫ਼ੈਸਲਾ

ਉਨਾਓ (ਉੱਤਰ ਪ੍ਰਦੇਸ਼) ਦੇ ਬਹੁ–ਚਰਚਿਤ ਅਗ਼ਵਾ ਤੇ ਜਬਰ–ਜਨਾਹ ਦੇ ਮਾਮਲੇ ’ਚ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਗਏ ਵਿਧਾਇਕ (MLA) ਕੁਲਦੀਪ ਸਿੰਘ ਸੇਂਗਰ ਦੀ ਕਿਸਮਤ ਦਾ ਫ਼ੈਸਲਾ ਅੱਜ ਸੋਮਵਾਰ ਨੂੰ ਹੋਵੇਗਾ। ਵਿਸ਼ੇਸ਼ ਅਦਾਲਤ ਸੋਮਵਾਰ ਨੂੰ ਇਸ ਮਾਮਲੇ ’ਤੇ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਤੀਸ ਹਜ਼ਾਰੀ ਅਦਾਲਤ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਬੀਤੀ 10 ਦਸੰਬਰ ਨੂੰ ਸੀਬੀਆਈ ਤੇ ਮੁਲਜ਼ਮ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਸੀ ਕਿ ਉਹ 16 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੇ ਹਨ।

 

 

ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਜਸਟਿਸ ਸ਼ਰਮਾ ਨੇ ਪੰਜ ਅਗਸਤ ਤੋਂ ਰੋਜ਼ਾਨਾ ਆਧਾਰ ਉੱਤੇ ਇਸ ਕੇਸ ਦੀ ਸੁਣਵਾਈ ਕੀਤੀ ਸੀ। ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ’ਚ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜਬਰ–ਜਨਾਹ ਕਰਨ ਦਾ ਦੋਸ਼ ਹੈ।

 

 

ਇਸ ਮਾਮਲੇ ਵਿੱਚ ਇੱਕ ਸਹਿ–ਮੁਲਜ਼ਮ ਸ਼ਸ਼ੀ ਸਿੰਘ ਉੱਤੇ ਵੀ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਲੜਕੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਖ਼ਾਸ ਅਦਾਲਤ ਲਾਈ ਗਈ ਸੀ।

 

 

ਵਿਸ਼ੇਸ਼ ਅਦਾਲਤ ਨੇ ਬੀਤੀ 9 ਅਗਸਤ ਨੂੰ ਸੇਂਗਰ ਤੇ ਹੋਰ ਮੁਲਜ਼ਮਾਂ ਉੱਤੇ ਮੁਕੱਦਮਾ ਚਲਾਉਣ ਲਈ ਦੋਸ਼ ਆਇਦ ਕੀਤੇ ਸਨ। ਵਿਸ਼ੇਸ਼ ਅਦਾਲਤ ਨੇ ਸੇਂਗਰ ਵਿਰੁੱਧ IPC ਦੀ ਧਾਰਾ 120 ਬੀ (ਅਪਰਾਧਕ ਸਾਜ਼ਿਸ਼), 363 (ਅਗ਼ਵਾ), 366 (ਜਬਰੀ ਵਿਆਹ ਰਚਾਉਣ ਲਈ ਅਗ਼ਵਾ), 376 (ਜਬਰ ਜਨਾਹ ਜਾਂ ਬਲਾਤਕਾਰ) ਤੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਬਣੇ ਪੌਕਸੋ ਦੀ ਧਾਰਾ ਅਧੀਨ ਮੁਕੱਦਮਾ ਚਲਾਉਣ ਲਈ ਦੋਸ਼ ਤੈਅ ਕੀਤੇ ਸਨ।

 

 

ਜਬਰ–ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਵਿਧਾਇਕ ਉੱਤੇ ਪੀੜਤ ਕੁੜੀ ਦੇ ਪਿਤਾ ਦਾ ਕਤਲ ਕਰਵਾਉਣ ਦਾ ਵੀ ਇਲਜ਼ਾਮ ਹੈ। ਦੋਸ਼ ਹੈ ਕਿ ਮੁਲਜ਼ਮ ਸੇਂਗਰ ਦੇ ਇਸ਼ਾਰੇ ਉੱਤੇ ਪੀੜਤ ਕੁੜੀ ਦੇ ਪਿਤਾ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ’ਚ ਫਸਾਇਆ ਗਿਆ।

 

 

ਉਨ੍ਹਾਂ ਨੂੰ 3 ਅਪ੍ਰੈਲ, 2018 ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਿਰਾਸਤ ’ਚ ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋ ਗਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape accused Unnao MLA to be sentenced or not Court verdict today