ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਬੱਚੀ ਨਾਲ ਬਦਫੈਲੀ, ਕਾਤਲ ਦਾ ਵਕੀਲਾਂ ਨੇ ਕੋਰਟ ’ਚ ਚਾੜ੍ਹਿਆ ਕੁੱਟਾਪਾ

ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਮਹੂ ਦੇ ਇੱਕ ਖੇਤਰ ਚ ਇੱਕ ਬੱਚੀ ਨੂੰ ਅਗਵਾ ਕਰਨ, ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਸ਼ਨਿੱਚਰਵਾਰ ਨੂੰ ਅਦਾਲਤ ਦੇ ਅਹਾਤੇ ਚ ਵਕੀਲਾਂ ਦੇ ਇੱਕ ਸਮੂਹ ਨੇ ਕਥਿਤ ਤੌਰ ਤੇ ਕੁੱਟਾਪਾ ਚਾੜ੍ਹ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਨੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਲਿਆਂਦਾ ਸੀ।

 

ਗਵਾਹਾਂ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਮੁਲਾਜ਼ਮ ਸਵੇਰੇ ਮੁਲਜ਼ਮ ਅੰਕਿਤ ਵਿਜੈਵਰਗੀਆ ਨਾਲ ਅਦਾਲਤ ਦੇ ਅਹਾਤੇ ਵਿੱਚ ਪਹੁੰਚੇ ਤਾਂ ਦੋ ਅਣਪਛਾਤੇ ਵਕੀਲਾਂ ਨੇ ਮੁਲਜ਼ਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਵੇਖਦਿਆਂ ਹੋਰਨਾਂ ਲੋਕ ਵੀ ਮੁਲਜ਼ਮ ਨੂੰ ਕੁੱਟਣ ਲੱਗ ਪਏ।

 

ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਦੋਸ਼ੀ ਨੂੰ ਭੀੜ ਤੋਂ ਬਚਾਇਆ। ਬਾਅਦ ਚ ਪੁਲਿਸ ਨੇ ਮੁਲਜ਼ਮਾਂ ਨੂੰ ਜੱਜ ਸੋਨਾਲੀ ਪਟੇਲ ਦੀ ਅਦਾਲਤ ਚ ਪੇਸ਼ ਕੀਤਾ ਜਿੱਥੋਂ ਮੁਲਜ਼ਮ ਨੂੰ ਮਹੂ ਜੇਲ ਭੇਜ ਦਿੱਤਾ ਗਿਆ।

 

ਇਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਮਹੂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਆਰੀਆ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਕੋਈ ਵੀ ਵਕੀਲ ਇਸ ਮਾਮਲੇ ਚ ਮੁਲਜ਼ਮ ਅੰਕਿਤ ਵਿਜੇਵਰਗੀਆ ਦਾ ਕੇਸ ਨਹੀਂ ਲੜੇਗਾ।

 

ਮਹੱਤਵਪੂਰਨ ਗੱਲ ਇਹ ਹੈ ਕਿ 28 ਸਾਲਾ ਦੋਸ਼ੀ ਅੰਕਿਤ ਵਿਜੈਵਰਗੀਆ ਨੇ 1 ਦਸੰਬਰ ਦੀ ਐਤਵਾਰ ਰਾਤ ਨੂੰ ਮਾਪਿਆਂ ਨਾਲ ਸੁੱਤੀ ਪਈ 4 ਸਾਲ ਦੀ ਲੜਕੀ ਨੂੰ ਅਗਵਾ ਕਰ ਲਿਆ ਤੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਅੰਕਿਤ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape and murder with child lawyers beat up accused in court