ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਗਲ-ਪਾਣੀ ਕਰਨ ਗਈ ਨਾਬਾਲਿਗ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਚ ਇਕ ਨਾਬਾਲਿਗ ਜਿਹੜੀ ਕਿ ਜੰਗਲ-ਪਾਣੀ ਕਰਨ ਲਈ ਖੇਤਾਂ ਚ ਗਈ ਸੀ, ਉਕਤ ਨੂੰ ਪਿੰਡ ਦੇ ਹੀ ਨੌਜਵਾਨ ਨੇ ਬੰਧਕ ਬਣਾ ਕੇ ਬਲਾਤਕਾਰ ਕੀਤਾ। ਸ਼ਨੀਵਾਰ ਦੇਰ ਸ਼ਾਮ ਵਾਪਰੀ ਇਸ ਘਟਨਾ ਚ ਦੋਸ਼ੀ ਨੇ ਪੀੜਤ ਲੜਕੀ ਦੇ ਕੱਪੜੇ ਵੀ ਪਾੜ ਦਿੱਤੇ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਨੂੰ 6 ਵਜੇ ਦੇ ਕਰੀਬ 15 ਸਾਲਾ ਲੜਕੀ ਆਪਣੇ ਘਰ ਤੋਂ ਜੰਗਲ ਪਾਣੀ ਕਰਨ ਲਈ ਬਾਹਰ ਗਈ ਸੀ। ਪਿੰਡ ਤੋਂ ਬਾਹਰ ਪਹੁੰਚਣ 'ਤੇ ਉਸ ਨੂੰ ਦੋਸ਼ੀ ਟਕਰ ਗਿਆ। ਪਿੰਡ ਚ ਹੁੱਲੜਬਾਜ਼ੀ ਕਰਨ ਵਾਲਾ ਦੋਸ਼ੀ ਨੌਜਵਾਨ ਪੀੜਤ ਲੜਕੀ ਨੂੰ ਜਬਰੀ ਨੇੜਲੇ ਅੰਬ ਦੇ ਬਗੀਚੇ ਚ ਲੈ ਗਿਆ। ਜਿਥੇ ਦੋਸ਼ੀ ਨੇ ਉਕਤ ਲੜਕੀ ਨਾਲ ਬੰਧਕ ਬਣਾ ਕੇ ਬਲਾਤਕਾਰ ਕੀਤਾ। ਪੀੜਤ ਲੜਕੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ।

 

ਪੁਲਿਸ ਨੇ ਦਸਿਆ ਕਿ ਪੀੜਤ ਨੇ ਜਦੋਂ ਰੌਲਾ ਪਾਇਆ ਤਾਂ ਆਵਾਜ਼ ਸੁਣ ਕੇ ਪਿੰਡ ਵਾਲੇ ਬਗੀਚੇ ਵੱਲ ਭੱਜੇ। ਆਪਣੇ ਆਪ ਨੂੰ ਘਿਰਿਆ ਵੇਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਦਾ ਕਹਿਣਾ ਹੈ ਕਿ ਖੇਤ ਚ ਕੰਮ ਕਰ ਰਹੀਆਂ ਔਰਤਾਂ ਨੇ ਉਸ ਨੂੰ ਕੱਪੜੇ ਦਿੱਤੇ ਤੇ ਉਸ ਨੂੰ ਘਰ ਵਾਪਸ ਲਿਆਂਦਾ।

 

ਦੋਸ਼ੀ ਨੌਜਵਾਨ ਪਿੰਡ ਦਾ ਹੀ ਹੋਣ ਕਾਰਨ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਫੀ ਤਕਰਾਰ ਹੋ ਗਈ। ਦੇਰ ਰਾਤ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਰਾਤ ਨੂੰ ਹੀ ਪੀੜਤ ਲੜਕੀ ਦੇ ਮੈਡੀਕਲ ਜਾਂਚ ਅਤੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ।

 

ਲੱਗਦੇ ਥਾਣੇ ਦੇ ਇੰਚਾਰਜ ਹੈਦਰ ਨੇ ਮੁਲਜ਼ਮ ਦੀ ਭਾਲ ਕੀਤੀ ਪਰ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਐਤਵਾਰ ਨੂੰ ਪ੍ਰਾਪਤ ਸ਼ਿਕਾਇਤ ਦੇ ਅਧਾਰ ’ਤੇ ਮੁਲਜ਼ਮ ਖ਼ਿਲਾਫ਼ ਬਲਾਤਕਾਰ ਸਮੇਤ ਹੋਰ ਗੰਭੀਰ ਧਾਰਾਵਾਂ ਚ ਮੁਕੱਦਮਾ ਦਰਜ ਕੀਤਾ ਗਿਆ।

 

ਮਾਮਲੇ ਬਾਰੇ ਵਧੀਕ ਪੁਲਿਸ ਸੁਪਰਡੈਂਟ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape captive minor went to the toilet