ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਤੀ ਮਹਾਰਾਜ ਖ਼ਿਲਾਫ਼ ਬਲਾਤਕਾਰ ਕੇਸ ਦੀ ਜਾਂਚ CBI ਹੱਥ

ਦਾਤੀ ਮਹਾਰਾਜ

ਸ਼ਗ਼ਿਰਦ ਨਾੈਲ ਬਲਾਤਕਾਰ ਦੇ ਦੋਸ਼ਾਂ ਵਿੱਚ ਫਸੇ ਬਾਬਾ ਦਾਤੀ ਮਹਾਰਾਜ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਦਿੱਲੀ ਹਾਈ ਕੋਰਟ ਨੇ ਇਹ ਕੇਸ ਅਪਰਾਧ ਸ਼ਾਖਾ ਤੋਂ ਸੀ.ਬੀ.ਆਈ. ਨੂੰ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਦਾਤੀ ਮਹਾਰਾਜ ਦੀ ਗ੍ਰਿਫਤਾਰੀ ਨਾ ਹੋਣ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕੀਤਾ ਹੈ। ਪੀੜਤਾ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ।

 

ਦਾਤੀ ਮਹਾਰਾਜ ਦੇ ਖਿਲਾਫ ਸੋਮਵਾਰ ਨੂੰ ਸਾਕੇਤ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਦਾਤੀ ਮਹਾਰਾਜ ਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 376 (ਬਲਾਤਕਾਰ) ਅਤੇ 377 (ਗੈਰ ਕੁਦਰਤੀ ਸੈਕਸ) ਦੇ ਤਹਿਤ ਦਰਜ ਕੀਤਾ ਗਿਆ ਸੀ।

 

ਜਾਣਕਾਰੀ ਅਨੁਸਾਰ 7 ਜੂਨ ਨੂੰ ਪੀੜਤ ਨੇ ਦਿੱਲੀ ਦੇ ਫਤਿਹਪੁਰ ਬੈਰੀ ਪੁਲੀਸ ਥਾਣੇ ਵਿੱਚ ਦਾਤੀ ਮਹਰਾਜ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape case against Daati Maharaj Delhi High Court transfer case from crime branch to cbi