ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ‘ਚ ਤਿੰਨ ਸਾਲਾ ਬੱਚੀ ਨਾਲ ਜਬਰ ਜ਼ਨਾਹ

 

ਜੰਡਿਆਲਾ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਸਰਹਾਲੀ ਵਿਖੇ 3 ਸਾਲਾ ਇੱਕ ਬੱਚੀ ਨਾਲ ਜਬਰ ਜ਼ਨਾਹ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।

 

ਬੱਚੀ ਦੇ ਪਿਤਾ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਿਛੋਕੜ ਜ਼ਿਲ੍ਹਾ ਲਖਨਊ ਦਾ ਹੈ। ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ, ਪਿਛੋ ਇਸ ਨਾਲ ਕੰਮ ਕਰਦਾ 35 ਸਾਲਾ ਮਹਿੰਦਰ ਉਸ ਦੀ ਬੱਚੀ ਨੂੰ ਚੁੱਕ ਕੇ ਤੂੜੀ ਨਾਲ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਜਬਰ ਜ਼ਨਾਹ ਕੀਤਾ। ਬੱਚੀ ਜਦੋਂ ਘਰ ਪੁੱਜੀ ਤਾਂ ਇਸ ਸਬੰਧੀ ਦੱਸਿਆ। 

 

ਬੱਚੀ ਦੇ ਦੱਸਣ ਤੋਂ ਬਾਅਦ ਉਸ ਨੇ ਮਹਿੰਦਰ ਦੀ ਭਾਲ ਕੀਤੀ ਪਰ ਉਹ ਕਿਤੇ ਨਾ ਮਿਲਿਆ। ਪੁਲਿਸ ਨੇ ਪਿਤਾ ਦੇ ਬਿਆਨਾਂ ਉੱਤੇ ਮੁਲਜ਼ਮ ਮਹਿੰਦਰ ਵਾਸੀ ਲਖਨਊ ਵਿਰੁੱਧ ਕੇਸ ਦਰਜ ਕਰ ਲਿਆ ਹੈ। ਬੱਚੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।


 ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape in minor girl at jalandhar