ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਬਲਾਤਕਾਰ, ਫਿਰ ਨਿਕਾਹ, ਤਿੰਨ ਤਲਾਕ, ਹਲਾਲਾ... ਤੇ ਹੁਣ ਰੁਲ਼ ਰਹੀ ਪੀੜਤ

ਪਹਿਲਾਂ ਬਲਾਤਕਾਰ, ਫਿਰ ਨਿਕਾਹ, ਤਿੰਨ ਤਲਾਕ, ਹਲਾਲਾ... ਤੇ ਹੁਣ ਰੁਲ਼ ਰਹੀ ਪੀੜਤ

ਉੱਤਰ ਪ੍ਰਦੇਸ਼ ਦੇ ਪਿੰਡ ਰਾਮਪੁਰ ਦੀ ਕੁੜੀ ਦੀ ਜਿ਼ੰਦਗੀ ਕਿਸ਼ਤਾਂ `ਚ ਬਰਬਾਦੀ ਦੇ ਕੰਢੇ ਪੁੱਜ ਗਈ ਹੈ। ਪਿੰਡ ਦੇ ਹੀ ਇੱਕ ਨੌਜਵਾਨ ਨੇ ਵਿਆਹ ਦਾ ਲਾਰਾ ਲਾ ਕੇ ਪਹਿਲਾਂ ਉਸ ਨਾਲ ਮੂੰਹ ਕਾਲਾ ਕੀਤਾ, ਬਾਅਦ `ਚ ਜੇਲ੍ਹ ਜਾਣ ਦੇ ਡਰ ਕਾਰਨ ਉਸ ਨਾਲ ਨਿਕਾਾਹ ਕਰ ਲਿਆ। ਗੱਲ ਇੱਥੇ ਤੱਕ ਹੀ ਨਹੀਂ ਰੁਕੀ। ਕੁਝ ਹੀ ਦਿਨਾਂ `ਚ ਉਸ ਨੌਜਵਾਨ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਪੰਚਾਇਤ ਤੱਕ ਮਾਮਲਾ ਪੁੱਜ, ਤਾਂ ਦੋਬਾਰਾ ਨਿਕਾਹ ਲਈ ਉਸ ਕੁੜੀ ਦੇ ਜੇਠ ਨਾਲ ਹਲਾਲਾ ਵੀ ਹੋ ਗਿਆ। ਹਲਾਲਾ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਦੋਬਾਰਾ ਨਿਕਾਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੀੜਤ ਕੁੜੀ ਨੇ ਐੱਸਪੀ ਨੂੰ ਮਿਲ ਕੇ ਨਿਆਂ ਦਿਵਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਉਸ ਦਾ ਪਤੀ ਤੇ ਜੇਠ ਦੋਵੇਂ ਹੀ ਫ਼ਰਾਰ ਹਨ।


ਸਾਰੀ ਕਹਾਣੀ ਕੁਝ ਇਉਂ ਹੈ: ਪਿੰਡ ਦੀ ਕੁੜੀ ਦਾ ਗੁਆਂਢ ਦੇ ਹੀ ਇੱਕ ਨੌਜਵਾਨ ਨਾਲ ਇਸ਼ਕ ਚੱਲ ਰਿਹਾ ਸੀ। ਨੌਜਵਾਨ ਨੇ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਇਹ ਮਾਮਲਾ ਸਭ ਦੇ ਸਾਹਮਣੇ ਆ ਗਿਆ, ਤਾਂ ਮਾਮਲੇ ਦੀ ਰਿਪੋਰਟ ਦਰਜ ਕਰਵਾਉਣ ਦੀ ਗੱਲ ਆਈ। ਪਰ ਪੰਚਾਇਤ ਨੇ ਪਿੰਡ ਦੀ ਬਦਨਾਮੀ ਦੇ ਡਰ ਕਾਰਨ ਉਸ ਕੁੜੀ ਦਾ ਨਿਕਾਹ ਬਲਾਤਕਾਰੀ ਮੁਲਜ਼ਮ ਨੌਜਵਾਨ ਨਾਲ ਕਰਵਾ ਦਿੱਤਾ। ਨਿਕਾਹ ਇਸੇ ਵਰ੍ਹੇ ਫ਼ਰਵਰੀ `ਚ ਹੋਇਆ ਸੀ। ਜੇਲ੍ਹ ਜਾਣ ਦੇ ਡਰ ਕਾਰਨ ਨਿਕਾਹ ਤਾਂ ਹੋ ਗਿਆ ਪਰ ਨੌਜਵਾਨ ਤੇ ਉਸ ਦੇ ਪਰਿਵਾਰਕ ਮੈਂਬਰ ਇਸ ਨਿਕਾਹ ਤੋਂ ਖ਼ੁਸ਼ ਨਹੀਂ ਸਨ।


ਲਗਭਗ ਢਾਈ ਮਹੀਨਿਆਂ ਪਿੱਛੋਂ ਹੀ ਮਈ `ਚ ਨੌਜਵਾਨ ਨੇ ਉਸ ਨੂੰ ਤਲਾਕ ਦੇ ਦਿੱਤਾ ਪਰ ਉਸ ਨੇ ਆਪਣਾ ਸਹੁਰਾ ਪਰਿਵਾਰ ਨਾ ਛੱਡਿਆ ਤੇ ਉਹ ਉੱਥੇ ਹੀ ਰਹਿੰਦੀ ਰਹੀ। ਪਰ ਉਸ ਦਾ ਪਤੀ ਘਰ ਛੱਡ ਕੇ ਕਿਸੇ ਦੂਜੇ ਸੂਬੇ `ਚ ਕਾਰੋਬਾਰ ਕਰਨ ਚਲਾ ਗਿਆ। ਵਿਆਹੁਤਾ ਦਾ ਦੋਸ਼ ਹੈ ਕਿ ਉਸ ਦੇ ਜੇਠ ਨੇ ਭਰੋਸਾ ਦਿਵਾਇਆ ਸੀ ਕਿ ਉਹ ਆਪਣੇ ਭਰਾ ਨਾਲ ਉਸ ਦਾ ਨਿਕਾਹ ਦੋਬਾਰਾ ਕਰਵਾ ਦੇਵੇਗਾ। ਇਹ ਭਰੋਸਾ ਦੇ ਕੇ ਉਸ ਨੂੰ ਜਿ਼ਲ੍ਹਾ ਹੈੱਡਕੁਆਰਟਰਜ਼ ਲੈ ਗਿਆ ਤੇ ਉੱਥੇ ਤਲਾਕ ਦੇ ਕਾਗਜ਼ਾਤ ਤਿਆਰ ਕਰਵਾ ਲਏ। ਵਿਆਹੁਤਾ ਦਾ ਇਹ ਵੀ ਦੋਸ਼ ਹੈ ਕਿ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਗਿਆ।


ਝਗੜਾ ਜਦੋਂ ਜਿ਼ਆਦਾ ਵੀ ਵਧ ਗਿਆ, ਤਾਂ ਉਸ ਦੇ ਪੇਕੇ ਪਰਿਵਾਰ ਤੇ ਪਿੰਡ ਦੇ ਹੋਰ ਵਾਸੀਆਂ ਨੇ ਇਸ ਮਾਮਲੇ `ਚ ਦਖ਼ਲ ਦਿੱਤਾ। ਇਸ ਦੇ ਚੱਲਦਿਆਂ ਇੱਕ ਵਾਰ ਫਿਰ ਉਸ ਦਾ ਸਹੁਰਾ ਪਰਿਵਾਰ ਉਸ ਦੇ ਦਬਾਅ ਹੇਠ ਆ ਗਿਆ। ਉਨ੍ਹਾਂ ਨੇ ਆਪਣੇ ਪੁੱਤਰ ਨਾਲ ਦੋਬਾਰਾ ਨਿਕਾਹ ਕਰਵਾਉਣ ਦੀ ਹਾਮੀ ਭਰ ਦਿੱਤੀ ਪਰ ਨਿਕਾਹ ਤੋਂ ਪਹਿਲਾਂ ਜੇਠ ਨਾਲ ਹਲਾਲਾ ਕਰਨ ਲਈ ਕਿਹਾ। ਦੋਸ਼ ਹੈ ਕਿ ਉਸ ਦਾ ਜ਼ਬਰਦਸਤੀ ਹਲਾਲਾ ਕਰਵਾ ਦਿੱਤਾ ਗਿਆ। ਇਸ ਦੇ ਬਾਵਜੂਦ ਨੌਜਵਾਨ ਉਸ ਨਾਲ ਦੋਬਾਰਾ ਨਿਕਾਹ ਕਰਵਾਉਣ ਤੋਂ ਮੁੱਕਰ ਗਿਆ ਹੈ। ਮੁੱਕਰਨ ਤੋਂ ਬਾਅਦ ਨੌਜਵਾਨ ਤੇ ਜੇਠ ਦੋਵੇਂ ਹੀ ਘਰੋਂ ਫ਼ਰਾਰ ਹੋ ਗਏ। ਪੀੜਤ ਕੁੜੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਐੱਸਪੀ ਨੂੰ ਮਿਲੀ ਤੇ ਸਹੁਰੇ ਪਰਿਵਾਰ ਖਿ਼ਲਾਫ਼ ਰਿਪੋਰਟ ਦਰਜ ਕਰਵਾਉਣ ਦੀ ਅਪੀਲ ਕੀਤੀ। ਐੱਸਪੀ ਨੂੰ ਕੀਤੀ ਗਈ ਸਿ਼ਕਾਇਤ `ਚ ਕਈ ਔਰਤਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।


ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਤਿਵਾੜੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉਨ੍ਹਾਂ ਨੂੰ ਕੋਈ ਸੂਚਨਾ ਹਾਸਲ ਨਹੀਂ ਹੋਈ ਹੈ। ਜੇ ਕੋਈ ਅਰਜ਼ੀ ਮਿਲੀ, ਤਾਂ ਉਸ ਦੀ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rape niqah triple talaq halala victim is depressed