ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦਾ ਕੇਸ ਵਾਪਸ ਨਾ ਲਿਆ ਤਾਂ ਮੁਲਜ਼ਮਾਂ ਨੇ ਸੁੱਟਿਆ ਤੇਜ਼ਾਬ

ਉੱਤਰ ਪ੍ਰਦੇਸ਼ 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ 'ਚ 4 ਲੋਕਾਂ ਨੇ ਇੱਕ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ। ਇਹ ਮੁਲਜ਼ਮ ਪੀੜਤਾ 'ਤੇ ਉਨ੍ਹਾਂ ਵਿਰੁੱਧ ਦਰਜ ਬਲਾਤਕਾਰ ਦੀ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ ਅਤੇ ਜਦੋਂ ਔਰਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ।
 

ਇਸ ਹਮਲੇ 'ਚ ਪੀੜਤ ਔਰਤ 30% ਝੁਲਸ ਗਈ ਹੈ ਅਤੇ ਫਿਲਹਾਲ ਮੇਰਠ ਦੇ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਸੁਪਰੀਡੈਂਟ (ਐਸ.ਪੀ.) ਪੇਂਡੂ ਨੇਪਾਲ ਸਿੰਘ ਨੇ ਦੱਸਿਆ ਕਿ ਘਟਨਾ 4 ਦਿਨ ਪਹਿਲਾਂ ਹੋਈ ਸੀ। ਚਾਰੇ ਮੁਲਜ਼ਮ ਜ਼ਬਰੀ ਔਰਤ ਦੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਮੁਲਜ਼ਮ ਫਰਾਰ ਹਨ। 

ਜ਼ਿਕਰਯੋਗ ਹੈ ਕਿ ਬੀਤੀ 5 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਓਨਾਵ 'ਚ 23 ਸਾਲਾ ਬਲਾਤਕਾਰ ਪੀੜਤਾ ਨੂੰ ਮੁਲਜ਼ਮ ਸਮੇਤ 5 ਲੋਕਾਂ ਨੇ ਮਿਲ ਕੇ ਸਾੜ ਦਿੱਤਾ ਸੀ। ਮੁਲਜ਼ਮ ਜਮਾਨਤ 'ਤੇ ਰਿਹਾਅ ਹੋ ਕੇ ਜੇਲ ਤੋਂ ਬਾਹਰ ਆਏ ਸਨ। ਲਗਭਗ 90% ਸੜ ਚੁੱਕੀ ਲੜਕੀ ਨੂੰ ਏਅਰ ਐਂਬੁਲੈਂਸ ਰਾਹੀਂ ਦਿੱਲੀ ਲਿਆਇਆ ਗਿਆ ਸੀ ਅਤੇ ਸਫਦਰਜੰਗ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਸੀ। ਇਲਾਜ ਦੌਰਾਨ 6 ਦਸੰਬਰ ਦੀ ਦੇਰ ਰਾਤ ਉਸ ਦੀ ਮੌਤ ਹੋ ਗਈ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape victim alleges acid attack by accused FIR lodged