ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਪੀੜਤਾਂ ਦੀ SC ਨੂੰ ਅਪੀਲ- two finger test ਕਰਨ ਵਾਲੇ ਡਾਕਟਰਾਂ ਦਾ ਲਾਇਸੈਂਸ ਹੋਵੇ ਰੱਦ

 

ਤਕਰੀਬਨ 1500 ਬਲਾਤਕਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਡਾਕਟਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ ਜੋ ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ, “ਸ਼ਰਮਿੰਦਗੀਵਾਲਾ two finger test” ਕਰਦੇ ਹਨ।  

 

ਜਿਨਸੀ ਹਿੰਸਾ ਦੇ 12 ਹਜ਼ਾਰ ਤੋਂ ਵੱਧ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੰਚ ਰਾਸ਼ਟਰੀ ਗਰਿਮਾ ਅਭਿਆਨ ਨੇ ਇਹ ਪੱਤਰ ਸੌਂਪਿਆ। ਸੁਪਰੀਮ ਕੋਰਟ ਨੇ 2013 ਵਿੱਚ ਬਲਾਤਕਾਰ ਦੀ ਪੁਸ਼ਟੀ ਕਰਨ ਲਈ ਵਰਤੇ ਜਾਂਦੇ 'ਦੋ-ਉਂਗਲੀ ਟੈਸਟ' 'ਤੇ ਪਾਬੰਦੀ ਲਗਾ ਦਿੱਤੀ ਸੀ।

 

ਪੱਤਰ ਵਿਚ ਕਿਹਾ ਗਿਆ ਹੈ ਕਿ ਟੈਸਟ ਉੱਤੇ ਇਸ ਲਈ ਪਾਬੰਦੀ ਲਾਈ ਗਈ ਸੀ ਕਿਉਂਕਿ ਇਹ ਨਾ ਸਿਰਫ ਪੀੜਤ ਦੀ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਬਲਕਿ ਗ਼ੈਰ-ਵਿਗਿਆਨਕ ਹੈ ਅਤੇ ਪੀੜਤ ਦੇ ਪਿਛਲੇ ਜਿਨਸੀ ਸਬੰਧਾਂ ਦੇ ਇਤਿਹਾਸ ਨੂੰ ਲੈ ਕੇ ਉਸ ਨੂੰ ਸ਼ਰਮਿੰਦਾ ਕਰਨ ਲਈ ਅਦਾਲਤ 'ਚ ਸਬੂਤ ਵਜੋਂ ਵਰਤਿਆ ਜਾਂਦਾ ਹੈ।

 

ਸਮੂਹ ਨੇ ਡਾਕਟਰਾਂ ਵੱਲੋਂ ਇਸ ਤਰ੍ਹਾਂ ਦੀਆਂ ਉਲੰਘਣਾਵਾਂ ਦੇ 57 ਤੋਂ ਵੱਧ ਕੇਸ ਇਕੱਠੇ ਕੀਤੇ ਹਨ। ਸਮੂਹ ਨੇ ਆਪਣੇ ਪੱਤਰ ਵਿੱਚ ਬੱਚਿਆਂ ਨਾਲ ਬਲਾਤਕਾਰ ਦੇ ਵੱਧਦੇ ਮਾਮਲਿਆਂ, ਬੁਨਿਆਦੀ ਢਾਂਚੇ ਦੀ ਘਾਟ ਅਤੇ ਇਨ੍ਹਾਂ ਕੇਸਾਂ ਵਿੱਚ ਸੁਣਵਾਈ ਅਤੇ ਜਾਂਚ ਵਿੱਚ ਦੇਰੀ ਉੱਤੇ ਜਨਤਕ ਨੋਟਿਸ ਪਟੀਸ਼ਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rape victims Demand for cancellation of license of doctors doing two finger test