ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਚਾਣਕਿਆਪੁਰੀ ’ਚ 5 ਸਾਲਾ ਬੱਚੀ ਨਾਲ ਬਲਾਤਕਾਰ

ਦੇਸ਼ ਦੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ। ਚਾਣਕਿਆਪੁਰੀ ਖੇਤਰ ਇਕ ਪੰਜ ਸਾਲਾ ਮਾਸੂਮ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

 

ਪੁਲਿਸ ਨੇ ਕਿਹਾ ਕਿ ਦੋਸ਼ੀ ਪੀੜਤ ਲੜਕੀ ਦਾ ਗੁਆਂਢੀ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ। ਲੜਕੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤਤੇ ਕੇਸ ਦਰਜ ਕੀਤਾ ਗਿਆ ਹੈ।

 

ਪਿਛਲੇ ਸਾਲ ਅਕਤੂਬਰ ਇਕ ਮਾਸੂਮ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਬੁੜਾਰੀ, ਦਿੱਲੀ ਵਿੱਚ ਇੱਕ ਚਾਰ ਸਾਲਾ ਲੜਕੀ ਨੂੰ 14 ਸਾਲਾ ਇੱਕ ਕਿਸ਼ੋਰ ਨੇ ਅਗਵਾ ਕਰਕੇ ਬਲਾਤਕਾਰ ਕੀਤਾ ਸੀ। ਪੁਲਿਸ ਨੇ ਨਾਬਾਲਗ ਮੁਲਜ਼ਮ ਨੂੰ ਹਿਰਾਸਤ ਲੈ ਲਿਆ ਅਤੇ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਸੀ।

 

ਇਸ ਤੋਂ ਇਲਾਵਾ, ਇੱਕ 55 ਸਾਲਾ ਔਰਤ ਦਾ ਦਸੰਬਰ ਉੱਤਰੀ ਦਿੱਲੀ ਦੇ ਗੁਲਾਬ ਬਾਗ ਬਲਾਤਕਾਰ ਹੋਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਸੀ ਕਿ ਔਰਤ ਇਕ ਕਮਰੇ ਦੀ ਦੁਕਾਨ ਰਹਿ ਰਹੀ ਸੀ ਤੇ ਪਾਠ-ਪੂਜਾ ਦਾ ਸਮਾਨ ਵੇਚਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape with five years old girl child in chanakyapuri delhi