ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਅਰਥਚਾਰੇ ਦੇ ਤੇਜ਼–ਰਫ਼ਤਾਰ ਵਾਧੇ ਲਈ ਮੋਦੀ ਦੀ ਅਗਵਾਈ ਹੇਠ ਮੀਟਿੰਗ

ਭਾਰਤੀ ਅਰਥਚਾਰੇ ਦੇ ਤੇਜ਼–ਰਫ਼ਤਾਰ ਵਾਧੇ ਲਈ ਮੋਦੀ ਦੀ ਅਗਵਾਈ ਹੇਠ ਮੀਟਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਥਿਕ ਵਾਧੇ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਤੇ ਰੋਜ਼ਗਾਰ ਸਿਰਜਣ ਲਈ ਆਰਥਿਕ ਨੀਤੀ ਦੀ ਰੁਪ–ਰੇਖਾ ’ਤੇ ਵਿਚਾਰ–ਵਟਾਂਦਰੇ ਲਈ ਪ੍ਰਮੁੱਖ ਅਰਥ–ਸ਼ਾਸਤਰੀਆਂ ਤੇ ਮਾਹਿਰਾਂ ਨਾਲ ਅੱਜ ਮੀਟਿੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਨੀਤੀ ਆਯੋਗ ਨੇ ਇਹ ਮੀਟਿੰਗ ਰੱਖੀ ਹੈ। ਇਸ ਵਿੱਚ ਵੱਖੋ–ਵੱਖਰੇ ਮੰਤਰੀ, ਨੀਤੀ ਆਯੋਗ ਦੇ ਅਧਿਕਾਰੀ, ਪ੍ਰਮੁੱਖ ਅਰਥ–ਸ਼ਾਸਤਰੀ, ਇਲਾਕੇ ਦੇ ਮਾਹਿਰ ਤੇ ਉਦਯੋਗਪਤੀ ਸ਼ਾਮਲ ਹੋਣਗੇ।

 

 

ਇਹ ਮੀਟਿੰਗ ਪਿੱਛੇ ਜਿਹੇ ਜਾਰੀ ਕੁੱਲ ਘਰੇਲੂ ਉਤਪਾਦ (GDP) ਵਾਧੇ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਹੋ ਰਹੀ ਹੈ। ਕੇਂਦਰੀ ਅੰਕੜਾ ਦਫ਼ਤਰ (CSO) ਮੁਤਾਬਕ ਖੇਤੀ ਤੇ ਨਿਰਮਾਣ ਖੇਤਰਾਂ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ 2018–19 ਦੀ ਚੌਥੀ ਤਿਮਾਹੀ ਦੌਰਾਨ ਆਰਥਿਕ ਵਾਧਾ ਦਰ ਘਟ ਕੇ 5.8 ਫ਼ੀ ਸਦੀ ਰਹੀ, ਜੋ ਪੰਜ ਸਾਲਾਂ ਦਾ ਘੱਟੋ–ਘੱਟ ਪੱਧਰ ਹੈ।

 

 

ਕਮਜ਼ੋਰ ਆਰਥਿਕ ਵਾਧੇ ਦੀ ਦਰ ਕਾਰਨ ਭਾਰਤ ਇਸ ਮਾਮਲੇ ਵਿੱਚ ਚੀਨ ਤੋਂ ਪਿਛਾਂਹ ਹੋ ਗਿਆ ਹੈ।

 

 

ਸੀਐੱਸਓ ਦੇ ਅੰਕੜਿਆਂ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸਾਲ 2017–18 ਵਿੱਚ ਬੇਰੁਜ਼ਗਾਰੀ 45 ਸਾਲਾਂ ਦੇ ਉੱਚਤਮ ਪੱਧਰ 6.1 ਫ਼ੀ ਸਦੀ ਉੱਤੇ ਪੁੱਜ ਗਈ। ਵਿੱਤੀ ਸਾਲ 2018–19 ਵਿੱਚ ਆਰਥਿਕ ਵਾਧਾ ਦਰ (2011–12 ਦੀਆਂ ਕੀਮਤਾਂ ’ਤੇ) ਵੀ ਪੰਜ ਸਾਲ ਦੇ ਘੱਟੋ–ਘੱਟ ਪੱਧਰ 6.8 ਫ਼ੀ ਸਦੀ ਰਹੀ।

 

 

ਇਸ ਤੋਂ ਪਿਛਲੇ ਵਿੱਤੀ ਸਾਲ 2017 ਦੌਰਾਨ ਇਹ 7.2 ਫ਼ੀ ਸਦੀ ਸੀ। ਮੀਟਿੰਗ ਇਸ ਪੱਖੋਂ ਅਹਿਮ ਹੈ ਕਿ ਇਹ ਬਜਟ ਤੋਂ ਪਹਿਲਾਂ ਹੋ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੰਜ ਜੁਲਾਈ ਨੂੰ ਬਜਟ ਪੇਸ਼ ਕਰਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rapid rate of evolution for India s economy is being brain-stormed under Modi