ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰੀ ਆਸਾਰਾਮ ਦੀ ਰਾਜਪਾਲ ਨੂੰ ਚਿੱਠੀ, ਬਜ਼ੁਰਗ ਹੋਣ ਦਾ ਪਾਇਆ ਤਰਲਾ

ਜੇਲ੍ਹ ਚ ਉਮਰਕੈਦ ਕੱਟ ਰਿਹਾ 77 ਸਾਲਾ ਬਲਾਤਕਾਰੀ ਆਸਾਰਾਮ ਆਪਣੀ ਸਜ਼ਾ ਘੱਟ ਕਰਾਉਣ ਲਈ ਵੱਖੋ ਵੱਖਰੇ ਤਰੀਕਿਆਂ ਦੀ ਭਾਲ ਚ ਲੱਗਿਆ ਹੋਇਆ ਹੈ। ਇਸ ਵਾਰ ਉਸਨੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੂੰ ਚਿੱਠੀ ਲਿਖ ਕੇ ਆਪਣੇ ਆਪ ਨੂੰ ਬਜ਼ੁਰਗ ਦੱਸਦਿਆਂ ਉਮਰਕੈਦ ਦੀ ਸਜ਼ਾ ਘਟਾਉਣ ਦੀ ਅਪੀਲ ਕੀਤੀ ਹੈ।

 

ਦੱਸਦੇਈਏ ਕਿ ਆਸਾਰਾਮ ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ਚ ਇਹ ਗੱਲ ਸਾਹਮਣੇ ਆਈ ਸੀ ਆਸਾਰਾਮ ਨੇ ਪੰਜ ਸਾਲ ਪਹਿਲਾਂ ਆਪਣੇ ਜੋਧਪੁਰ ਨੇੜੇ ਮਨਾਈ ਇਲਾਕੇ ਚ ਬਣੇ ਆਸ਼ਰਮ ਚ ਇੱਕ 16 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਸੀ ਜਿਸ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਬਲਾਤਕਾਰੀ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਉਕਤ ਲੜਕੀ ਆਸਾਰਾਮ ਦੇ ਆਸ਼ਰਮ ਚ ਪੜ੍ਹਾਈ ਕਰਦੀ ਸੀ।

 

ਰਾਜਪਾਨ ਕਲਿਆਣ ਸਿੰਘ ਨੂੰ ਹਾਲ ਹੀ ਆਸਾਰਾਮ ਦੀ ਰਹਿਮ ਅਪੀਲ ਮਿਲੀ ਹੈ ਜਿਸਨੂੰ ਉਨ੍ਹਾਂ ਨੇ ਗ੍ਰਹਿ ਮੰਤਰਾਲਾ ਨੂੰ ਭੇਜਦਿਆਂ ਇੱਕ ਵਿਸਥਾਰ ਰਿਪੋਰਟ ਤਲਬ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rapist Asaram letter to the governor lifted found to be older