ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਧਾਨੀ ’ਚ 57 ਸਾਲ ਬਾਅਦ ਦਿਖਾਈ ਦਿੱਤੀ ਦੁਰਲਭ ਤਿੱਤਲੀ

ਰਾਜਧਾਨੀ ’ਚ 57 ਸਾਲ ਬਾਅਦ ਫਿਰ ਦਿਖਾਈ ਦਿੱਤੀ ਦੁਰਲਭ ਤਿੱਤਲੀ

ਦਿੱਲੀ ਵਿਚ 57 ਸਾਲ ਬਾਅਦ ਦੁਰਲਭ ਤਿੱਤਲੀ ਦਿਖਾਈ ਦਿੱਤੀ ਹੈ। ਮਾਹਿਰਾਂ ਮੁਤਾਬਕ ਸਾਲ 1962 ਬਾਅਦ ਪਹਿਲੀ ਵਾਰ ਸ਼ਾਲੀਮਾਰ ਗਾਰਡਨ ਸਥਿਤ ਇਕ ਪਾਰਕ ਵਿਚ ਕਾਮਨ ਲਾਈਨ ਬਲੂ ਤਿੱਤਲੀ ਨੂੰ ਦੇਖਿਆ ਗਿਆ। ਉਥੇ ਡਾਰਕ ਸੇਰੂਲੀਅਨ ਤਿੱਤਲੀ ਨੂੰ ਵੀ ਲਗਭਗ 20 ਸਾਲਾਂ ਬਾਅਦ ਦਿੱਲੀ ਵਿਚ ਦੇਖਿਆ ਗਿਆ।

 

ਖਾਸ ਗੱਲ ਇਹ ਹੈ ਕਿ ਇੱਥੇ ਦੋਵੇਂ ਹੀ ਦੁਰਲਭ ਤਿੱਤਲੀਆਂ ਦਿੱਲੀ ਦੇ ਵਣ ਖੇਤਰਾਂ ਜਾਂ ਸੰਘਣੇ ਗਾਰਡਨਾਂ ਦੀ ਬਜਾਏ ਕਾਲੋਨੀਆਂ ਵਿਚ ਪਾਰਕਾਂ ਵਿਚ ਪਾਈਆਂ ਗਈਆਂ। ਤਿੱਤਲੀਆਂ ਨੂੰ ਕਿਸੇ ਵੀ ਵਾਤਾਵਰਣ ਦੀ  ਸਿਹਤ ਦਾ ਸੰਕੇਤਕ ਮੰਨਿਆ ਜਾਂਦਾ ਹੈ। ਪਹਿਲਾਂ ਕਦੇ ਰਾਜਧਾਨੀ ਵਿਚ ਆਪਣਾ ਘਰ ਬਣਾਉਣ ਵਾਲੀਆਂ ਤਿੱਤਲੀਆਂ ਨੂੰ ਕਈ ਸਾਲਾਂ ਬਾਅਦ ਹਾਲ ਹੀ ਵਿਚ ਫਿਰ ਤੋਂ ਦਿੱਲੀ ਤੋਂ ਦੇਖਿਆ ਗਿਆ ਹੈ। ਇਹ ਦਿੱਲੀ ਦੀ ਵਣਸਪਤੀ ਵਿਵਿਧਤਾ ਦਾ ਸੰਕੇਤ ਹੈ।

 

ਮਾਹਿਰਾਂ ਮੁਤਾਬਕ ਕਾਮਨ ਲਾਈਨ ਬਊ ਤਿੱਤਲੀ ਨੂੰ ਇਸ ਤੋਂ ਪਹਿਲਾਂ 1962 ਵਿਚ ਰਿਕਾਰਡ ਕੀਤਾ ਗਿਆ ਸੀ। ਹੁਣ ਇਸ ਸ਼ਾਲੀਮਾਰ ਗਾਰਡਨ ਸਥਿਤ ਇਕ ਪਾਰਕ ਵਿਚ ਦੇਖਿਆ ਗਿਆ। ਨੱਬੇ ਦੇ ਦਹਾਕੇ ਵਿਚ ਇਸ ਨੂੰ ਇਕ ਵਾਰ ਹੋਰ ਦਿੱਲੀ ਵਿਚ ਦੇਖਿਆ ਗਿਆ ਸੀ। ਹੁਦ ਇਸ ਨੂੰ ਦੁਬਾਰਾ ਦਿੱਲੀ ਵਿਚ ਦੇਖਿਆ ਜਾ ਰਿਹਾ ਹੈ।

 

ਆਚਾਰੀਆ ਨਰਿੰਦਰ ਦੇਵ ਕਾਲਜ ਵਿਚ ਪ੍ਰੋਫੇਸਰ ਰਾਜੇਸ਼ ਚੌਧਰੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਤਿੱਤਲੀਆਂ ਨੂੰ ਲੰਬੇ ਸਮੇਂ ਬਾਅਦ ਦਿੱਲੀ ਵਿਚ ਦੇਖਿਆ ਗਿਆ ਹੈ। ਇਹ ਗੱਲ ਵੀ ਖਾਸ ਹੈ ਕਿ ਇਨ੍ਹਾਂ ਨੂੰ ਸ਼ਹਿਰੀ ਖੇਤਰ ਵਿਚ ਬਣੇ ਪਾਰਕਾਂ ਵਿਚ ਦੇਖਿਆ ਗਿਆ ਹੈ। ਇਨ੍ਹਾਂ ਗੱਲਾਂ ਦੇ ਮਹੱਤਵ ਨੂੰ ਗਹਿਰਾਈ ਨਾਲ ਜਾਂਚਣ ਲਈ ਅੱਗੇ ਹੋਰ ਅਧਿਐਨ ਕਰਨ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rare Common line Blue Butterfly seen in delhi after 57 years