ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

CM ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਦਿੱਲੀ ਦੀ ਇਕ ਅਦਾਲਤ ਨੇ ਬੈਂਕ ਫਰਜੀਵਾੜਾ ਕੇਸ ਵਿਚ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ, ਕਮਲਨਾਥ ਦੇ ਭਾਣਜੇ ਅਤੇ ਮੋਜਰ ਬੇਅਰ ਕੰਪਨੀ ਦੇ ਸਾਬਕਾ ਡਾਇਰੈਕਟਰ ਰਤੁਲ ਪੁਰੀ ਨੂੰ ਈਡੀ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।

 

 

ਕੀ ਹੈ ਪੂਰਾ ਮਾਮਲਾ?

 

ਮੋਅਰ ਬੇਅਰ ਕੰਪਨੀ ਦੇ 354 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿਚ ਪੁਰੀ ਉਤੇ ਕਾਰਵਾਈ ਕੀਤੀ ਗਈ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਉਤੇ ਸੀਬੀਆਈ ਨੇ ਰਤੁਲ ਪੁਰੀ ਅਤੇ 4 ਹੋਰ ਲੋਕਾਂ ਖਿਲਾਫ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਈਡੀ ਨੇ ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪੁਰੀ ਨੂੰ ਗ੍ਰਿਫਤਾਰ ਕੀਤਾ।

 

ਰਤੁਲ ਪੁਰੀ ਨੇ 2012 ਵਿਚ ਮੋਜਰ ਬੇਅਰ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਪਿਤਾ ਦੀਪਕ ਪੁਰੀ ਅਤੇ ਮਾਂ ਨੀਤਾ ਪੁਰੀ ਅਜੇ ਵੀ ਕੰਪਨੀ ਦੇ ਬੋਰਡ ਬਣੇ ਹੋਏ ਹਨ। ਸੀਬੀਆਈ ਨੇ ਦੀਪਕ, ਨੀਤਾ ਤੋਂ ਇਲਾਵਾ ਮੇਜਰ ਬੇਅਰ ਨਾਲ ਸਬੰਧਤ ਸੰਜੇ ਜੈਨ ਅਤੇ ਵਿਨੀਤ ਸ਼ਰਮਾ ਖਿਲਾਫ ਵੀ ਕੇਸ ਦਰਜ ਕੀਤਾ ਸੀ। ਸਾਰਿਆਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ratul Puri nephew of CM Kamal Nath sent to judicial custody for 14 days