ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6000 ਰੁਪਏ ਮਹੀਨਾ ਕਮਾਉਣ ਵਾਲੇ ਲੁਧਿਆਣਾ ਦੇ ਨੌਜਵਾਨ ਨੂੰ ਮਿਲਿਆ 3.49 ਕਰੋੜ ਰੁਪਏ ਦਾ ਨੋਟਿਸ

ਲੁਧਿਆਣਾ ਵਾਸੀ 29 ਸਾਲਾ ਨੌਜਵਾਨ ਦੇ ਉਦੋਂ ਹੋਸ਼ ਉੱਡ ਗਏ, ਜਦੋਂ ਉਸ ਨੇ ਆਮਦਨ ਟੈਕਸ ਦਾ ਨੋਟਿਸ ਵੇਖਿਆ। ਆਮਦਨ ਟੈਕਸ ਵਿਭਾਗ ਨੇ ਨੌਜਵਾਨ ਦੇ ਪੈਨ ਨੰਬਰ ਨਾਲ 134 ਕਰੋੜ ਦੇ ਲੈਣ-ਦੇਣ ਬਾਰੇ ਜਾਣਕਾਰੀ ਮੰਗੀ ਹੈ। ਪੀੜਤ ਦਾ ਨਾਂ ਰਵੀ ਗੁਪਤਾ ਹੈ। ਉਹ ਇੱਕ ਨਿੱਜੀ ਕੰਪਨੀ ਵਿੱਚ 6000 ਰੁਪਏ ਮਹੀਨਾ ਦੀ ਤਨਖਾਹ 'ਤੇ ਕੰਮ ਕਰਦਾ ਹੈ।
 

ਰਵੀ ਦਾ ਕਹਿਣਾ ਹੈ ਕਿ 30 ਮਾਰਚ 2019 ਨੂੰ ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਇਕ ਨੋਟਿਸ ਮਿਲਿਆ ਸੀ। ਨੋਟਿਸ 3 ਕਰੋੜ 49 ਲੱਖ ਰੁਪਏ ਦਾ ਸੀ। ਆਮਦਨ ਕਰ ਵਿਭਾਗ ਨੇ ਰਵੀ ਗੁਪਤਾ ਨੂੰ ਇਹ ਰਕਮ 17 ਜਨਵਰੀ 2020 ਤੱਕ ਜਮਾਂ ਕਰਵਾਉਣ ਲਈ ਕਿਹਾ ਸੀ। ਰਵੀ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਉਸ ਦੀ ਮਹੀਨਾਵਾਰ ਤਨਖਾਹ 6 ਹਜ਼ਾਰ ਰੁਪਏ ਹੈ ਅਤੇ ਉਸ ਨੇ ਅਜਿਹਾ ਕੀ ਕੀਤਾ ਹੈ ਕਿ ਆਮਦਨ ਟੈਕਸ ਵਿਭਾਗ ਨੇ 3 ਕਰੋੜ 49 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ।
 

 

ਜਦੋਂ ਰਵੀ ਨੇ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਨਕਮ ਟੈਕਸ ਵਿਭਾਗ ਨੇ ਗੈਰ-ਕਾਨੂੰਨੀ ਬੈਂਕਿੰਗ ਲੈਣ-ਦੇਣ ਦੇ ਮਾਮਲੇ 'ਚ ਉਸ ਨੂੰ ਇਹ ਨੋਟਿਸ ਭੇਜਿਆ ਹੈ। ਦਰਅਸਲ, ਮੁੰਬਈ 'ਚ ਰਵੀ ਦੇ ਨਾਂ ਅਤੇ ਪਤੇ 'ਤੇ ਐਕਸਿਸ ਬੈਂਕ 'ਚ ਇੱਕ ਜਾਅਲੀ ਖਾਤਾ ਖੋਲ੍ਹਿਆ ਗਿਆ। ਆਮਦਨ ਟੈਕਸ ਵਿਭਾਗ ਮੁਤਾਬਿਕ ਇਸ ਖਾਤੇ 'ਚੋਂ ਸਾਲ 2011 'ਚ 132 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ।
 

ਆਮਦਨ ਟੈਕਸ ਵਿਭਾਗ ਦੇ ਨੋਟਿਸ ਤੋਂ ਬਾਅਦ ਜਦੋਂ ਰਵੀ ਸਥਾਨਕ ਦਫ਼ਤਰ ਪਹੁੰਚਿਆ ਤਾਂ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਉਸ ਨੇ ਆਮਦਨ ਟੈਕਸ ਵਿਭਾਗ ਨੂੰ ਦੱਸਿਆ ਕਿ ਬੈਂਕ ਖਾਤਾ ਉਸ ਦਾ ਨਹੀਂ ਹੈ। ਰਵੀ ਗੁਪਤਾ ਨੇ ਆਪਣੀ ਤਨਖਾਹ ਵੀ ਆਮਦਨ ਟੈਕਸ ਅਧਿਕਾਰੀਆਂ ਨੂੰ ਦੱਸੀ ਅਤੇ ਹੋਰ ਜਾਣਕਾਰੀ ਵੀ ਦਿੱਤੀ ਪਰ ਆਮਦਨ ਟੈਕਸ ਅਧਿਕਾਰੀ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਸਨ। ਉਸ ਨੂੰ ਲਗਾਤਾਰ ਨੋਟਿਸ ਭੇਜੇ ਜਾਂਦੇ ਰਹੇ।
 

ਰਵੀ ਨੇ ਦੱਸਿਆ ਕਿ ਜਿਸ ਪਤੇ 'ਤੇ ਬੈਂਕ ਵਿੱਚ ਖਾਤਾ ਖੁੱਲ੍ਹਿਆ ਹੈ ਉਹ ਟੀਆ ਟ੍ਰੇਡਰਜ਼ 7/ਏ, ਜੀਆਰਡੀ ਧੰਨ ਮੈਨਸਨ, ਗਜਧਰ ਰੋਡ, ਸੀ ਵਾਰਡ, ਐਸਐਸ ਰੋਡ, ਮੁੰਬਈ, ਮਹਾਰਾਸ਼ਟਰ ਹੈ। ਜਦਕਿ ਉਸ ਦਾ ਅਸਲ ਪਤਾ ਗੱਲਾ ਮੰਡੀ, ਮਿਹੋਨਾ (ਭਿੰਡ) ਅਤੇ ਮੌਜੂਦਾ ਰਿਹਾਇਸ਼ ਭਗਵਾਨ ਨਗਰ ਧੋਲੇਵਾਲ ਲੁਧਿਆਣਾ ਹੈ। ਫਿਲਹਾਲ ਉਹ ਲੁਧਿਆਣਾ ਵਿਖੇ ਕੰਮ ਕਰ ਰਿਹਾ ਹੈ। ਇਨਕਮ ਟੈਕਸ ਅਧਿਕਾਰੀਆਂ ਨੇ ਰਵੀ ਨੂੰ ਮੁੰਬਈ ਜਾ ਕੇ ਇਸ ਸਬੰਧੀ ਸ਼ਿਕਾਇਤ ਕਰਨ ਲਈ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravi Gupta monthly income of Rs 6000 claims he received income tax notice to pay Rs 3 49 cr as tax