ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਦੇ ਪਿਤਾ ਦਾ ਦਿਹਾਂਤ

ਗੋਰਖਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਦੇ ਪਿਤਾ ਸ਼ਿਆਮ ਨਾਰਾਇਣ ਸ਼ੁਕਲਾ ਦਾ ਮੰਗਲਵਾਰ ਨੂੰ ਵਾਰਾਣਸੀ 'ਚ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਉਨ੍ਹਾਂ ਨੇ ਵਾਰਾਣਸੀ 'ਚ ਅੰਤਿਮ ਸਾਹ ਲੈਣ ਦੀ ਇੱਛਾ ਪ੍ਰਗਟਾਈ ਸੀ। ਮੁੰਬਈ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਅੰਤਮ ਇੱਛਾ ਮੁਤਾਬਿਕ ਉਨ੍ਹਾਂ ਨੂੰ ਵਾਰਾਣਸੀ ਲਿਆਂਦਾ ਗਿਆ ਸੀ। ਵਾਰਾਣਸੀ 'ਚ ਹੀ ਮੰਗਲਵਾਰ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਏ।
 

ਸ਼ਿਆਮ ਨਾਰਾਇਣ ਸ਼ੁਕਲਾ ਦੇ ਦਿਹਾਂਤ ਦੀ ਸੂਚਨਾ ਮਿਲਣ 'ਤੇ ਪੂਰਾ ਪਰਿਵਾਰ ਸੋਗ 'ਚ ਡੁੱਬ ਗਿਆ। ਫੋਨ 'ਤੇ ਲੋਕਾਂ ਦੇ ਸੋਗ ਸੰਦੇਸ਼ ਅਤੇ ਘਰ 'ਚ ਦੁੱਖ ਪ੍ਰਗਟਾਉਣ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ। ਸ਼ਿਆਮ ਨਾਰਾਇਣ ਸ਼ੁਕਲਾ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਮੁੰਬਈ 'ਚ ਇਲਾਜ ਚੱਲ ਰਿਹਾ ਸੀ। ਸਿਹਤ 'ਚ ਸੁਧਾਰ ਨਾ ਹੁੰਦੇ ਵੇਖ ਉਨ੍ਹਾਂ ਨੇ ਵਾਰਾਣਸੀ 'ਚ ਅੰਤਮ ਸਾਹ ਲੈਣ ਦੀ ਇੱਛਾ ਪ੍ਰਗਟਾਈ ਸੀ।
 

15 ਦਿਨ ਪਹਿਲਾਂ ਰਵੀ ਕਿਸ਼ਨ ਦੇ ਪਿਤਾ ਨੂੰ ਵਾਰਾਣਸੀ ਦੇ ਬੀਐਚਯੂ ਹਸਪਤਾਲ ਲਿਆਂਦਾ ਗਿਆ ਸੀ। ਮੰਗਲਵਾਰ ਰਾਤ ਲਗਭਗ 11 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਰਅਸਲ ਸ਼ਿਆਮ ਨਾਰਾਇਣ ਸ਼ੁਕਲਾ ਭਗਵਾਨ ਸ਼ਿਵ ਦੇ ਭਗਤ ਸਨ। ਇਸ ਲਈ ਉਨ੍ਹਾਂ ਨੇ ਵਾਰਾਣਸੀ 'ਚ ਅੰਤਮ ਸਾਹ ਲੈਣ ਦੀ ਇੱਛਾ ਪ੍ਰਗਟਾਈ ਸੀ। ਉਹ ਮੂਲ ਤੌਰ 'ਤੇ ਜੌਨਪੁਰ ਜ਼ਿਲ੍ਹੇ ਦੇ ਕੇਰਾਕਤ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅੰਤਮ ਸਸਕਾਰ ਬੁੱਧਵਾਰ (1 ਜਨਵਰੀ) ਨੂੰ ਵਾਰਾਣਸੀ 'ਚ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravi Kishan Father Dies in BHU Hospital Last night