ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਨੇ ਨਾਗਰਿਕਤਾ ਬਿਲ ਦੀ ਕਾਪੀ ਪਾੜੀ, ਰਵੀ ਸ਼ੰਕਰ ਨੇ ਕਹੀ ਵੱਡੀ ਗੱਲ

ਲੋਕ ਸਭਾ ਚ ਨਾਗਰਿਕਤਾ ਸੋਧ ਬਿਲ ਉੱਤੇ ਵਿਚਾਰ ਵਟਾਂਦਰੇ ਦੌਰਾਨ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਬਿਲ ’ਤੇ ਇਤਰਾਜ਼ ਜਤਾਇਆ ਤੇ ਇਸ ਦੀ ਕਾਪੀ ਪਾੜ ਦਿੱਤੀ। ਅਸਦੁਦੀਨ ਓਵੈਸੀ ਦੀ ਇਸ ਹਰਕਤ 'ਤੇ ਭਾਜਪਾ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੋਈ ਵੀ ਇਸ ਦੇਸ਼ ਨੂੰ ਨਹੀਂ ਤੋੜ ਸਕਦਾ।

 

ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ‘ਕਿਸੇ ਦੀ ਹਿੰਮਤ ਨਹੀਂ ਕਿ ਭਾਰਤ ਨੂੰ ਵੰਡ ਦੇਵੇ। ਇਹ ਦੇਸ਼ ਮਜ਼ਬੂਤ ​​ਹੈ। ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਾਰੇ ਮਿਲ ਕੇ ਇਕੱਠੇ ਰਹਿੰਦੇ ਹਨ ਤੇ ਇਸ ਦੇਸ਼ ਨੂੰ ਅੱਗੇ ਲੈ ਜਾਂਦੇ ਹਨ। ਹੁਣ ਇਸ ਦੇਸ਼ ਨੂੰ ਕੋਈ ਨਹੀਂ ਤੋੜ ਸਕਦਾ ਹੈ।

 

ਦੱਸ ਦੇਈਏ ਕਿ ਅੱਜ ਸੰਸਦ ਚ ਵਿਚਾਰ ਵਟਾਂਦਰੇ ਦੌਰਾਨ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਨਾਗਰਿਕਤਾ ਸੋਧ ਬਿੱਲ ਦੀ ਕਾਪੀ ਲੋਕ ਸਭਾ ਵਿੱਚ ਪਾੜ ਦਿੱਤੀ। ਉਨ੍ਹਾਂ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਦੇਸ਼ ਨੂੰ ਤੋੜਨ ਦਾ ਕੰਮ ਕਰੇਗਾ। ਨਾਲ ਹੀ ਇਹ ਬਿੱਲ ਸੰਵਿਧਾਨ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦਾ ਹੈ। ਧਰਮ ਦੇ ਅਧਾਰ 'ਤੇ ਨਾਗਰਿਕਤਾ ਦੇਣਾ ਬਿਲਕੁਲ ਗਲਤ ਹੈ।

 

ਉਨ੍ਹਾਂ ਕਿਹਾ ਕਿ ਇਸ ਬਿੱਲ ਪਿੱਛੇ ਭਾਜਪਾ ਦਾ ਹਿੰਦੂ-ਮੁਸਲਿਮ ਏਜੰਡਾ ਹੈ। ਉਨ੍ਹਾਂ ਨੇ ਬਿਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇਕ ਹੋਰ ਵੰਡ ਬਣਨ ਜਾ ਰਹੀ ਹੈ। ਇਹ ਬਿੱਲ ਸਾਡੇ ਸੰਵਿਧਾਨ ਦੇ ਵਿਰੁੱਧ ਹੈ। ਇਹ ਸਾਡੇ ਆਜ਼ਾਦੀ ਘੁਲਾਟੀਏ ਦਾ ਅਪਮਾਨ ਹੈ। ਮੈਂ ਇਸ ਬਿੱਲ ਨੂੰ ਪਾੜ ਦਿੱਤਾ ਕਿਉਂਕਿ ਇਹ ਬਿੱਲ ਸਾਡੇ ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ravi-shankar-prasad-stament-on-owaisi-tears-copy-of-cab-in-parliament