ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਾ ਮਿਸ਼ਨ BSNL ਨੂੰ ਚੋਟੀ ਦੀਆਂ ਕੰਪਨੀਆਂ 'ਚ ਸ਼ਾਮਲ ਕਰਨਾ: ਪ੍ਰਸਾਦ

ਮੇਰਾ ਮਿਸ਼ਨ BSNL ਨੂੰ ਚੋਟੀ ਦੀਆਂ ਕੰਪਨੀਆਂ 'ਚ ਸ਼ਾਮਲ ਕਰਨਾ: ਪ੍ਰਸਾਦ

ਕੇਂਦਰੀ ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਮਿਸ਼ਨ ਜਨਤਕ ਖੇਤਰ ਦੀ ਦੂਰ ਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨੂੰ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਲਿਆਉਣਾ ਹੈ। ਪ੍ਰਸਾਦ ਨੇ ਵੀਰਵਾਰ ਨੂੰ ਕਿਹਾ ਕਿ ਬੀਐਸਐਨਐਲ ਦੇਸ਼ ਦੀ ਇਕ ਰਣਨੀਤਿਕ ਜਾਇਦਾਦ ਹੈ।

 

ਪ੍ਰਸਾਦ ਨੇ ਕਿਹਾ ਕਿ ਤਮਿਲਨਾਡੂ ਵਿੱਚ ਖੜੇ ਹੋ ਕੇ ਮੈਨੂੰ ਧਿਆਨ ਆਉਂਦਾ ਹੈ ਕਿ ਚੇਨਈ ਵਿੱਚ ਜਦੋਂ ਭਾਰੀ ਹੜ੍ਹ ਆਏ ਸਨ ਤਾਂ ਕਿਸ ਨੇ ਮਦਦ ਕੀਤੀ ਸੀ... ਬੀ.ਐੱਸ.ਐੱਨ.ਐੱਲ. ਨੇ। ਉਨ੍ਹਾਂ ਕਿਹਾ ਕਿ ਜਦੋਂ ਨੇਪਾਲ ਵਿੱਚ ਭੂਚਾਲ ਆਇਆ ਸੀ ਅਤੇ ਭਾਰਤੀ ਭਟਕ ਰਹੇ ਸਨ ਤਾਂ ਮੁਕਤ ਸੇਵਾ ਕਿਸ ਨੇ ਦਿੱਤੀ ਸੀ....ਬੀ.ਐੱਸ.ਐੱਨ.ਐੱਲ. ਨੇ। ਪ੍ਰਸਾਦ ਨੇ ਚੇਨਈ ਤੋਂ ਅੰਡਮਾਨ ਦੀਪ ਸਮੂਹ ਤੱਕ ਸਬਮਰੀਨ ਆਪਟੀਕਲ ਫਾਈਬਰ ਲਿੰਕਸ ਲਈ ਕੇਬਲ ਬਿਛਾਉਣ ਦੇ ਕਾਰਜ ਦੇ ਉਦਘਾਟਨ ਤੋਂ ਬਾਅਦ ਇਹ ਗੱਲ ਕਹੀ।

 

ਉਨ੍ਹਾਂ ਨੇ ਕਿਹਾ ਕਿ 'ਬੀ.ਐੱਸ.ਐੱਨ.ਐੱਲ. ਸਿਰਫ ਮੋਬਾਈਲ ਕੰਪਨੀ ਜਾਂ ਦੂਰ ਸੰਚਾਰ ਕੰਪਨੀ ਨਹੀਂ ਹੈ, ਇਹ ਦੇਸ਼ ਦੀ ਰਣਨੀਤਿਕ ਜਾਇਦਾਦ ਹੈ। ਪ੍ਰਸਾਦ ਨੇ ਕਿਹਾ ਕਿ ਉਸ ਦਾ ਮਿਸ਼ਨ ਬੀ.ਐੱਸ.ਐੱਨ.ਐੱਲ. ਨੂੰ ਚੋਟੀ ਦੀਆਂ ਕੰਪਨੀਆਂ ਵਿੱਚ ਸ਼ਾਮਲ ਕਰਨ ਦਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ravishankar prasad says my mission is to make bsnl top companies