ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ : 3 ਮਹੀਨੇ ਨਹੀਂ ਭਰਨੀ ਪਵੇਗੀ ਬੈਂਕ ਕਿਸ਼ਤ ; ਸਸਤਾ ਲੋਨ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀ ਆਮਦਨ ਅਤੇ ਕਾਰੋਬਾਰ 'ਤੇ ਪਿਆ ਹੈ। ਅਜਿਹੇ 'ਚ ਲੋਕਾਂ ਨੂੰ ਲੋਨ ਚੁਕਾਉਣ 'ਚ ਪ੍ਰੇਸ਼ਾਨੀ ਆਉਣਾ ਲਾਜ਼ਮੀ ਹੈ। ਰਿਜ਼ਬਰ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਟਰਮ ਲੋਨ ਦੀਆਂ ਕਿਸ਼ਤਾਂ ਚੁਕਾਉਣ ਲਈ 3 ਮਹੀਨੇ ਦੀ ਛੋਟ ਮਿਲੇਗੀ। 
 

ਕੋਰੋਨਾ ਵਾਇਰਸ ਕਾਰਨ ਬੈਂਕਾਂ ਦੇ ਕਰਜ਼ ਭੁਗਤਾਨ 'ਚ ਡਿਫਾਲਟ ਦੀ ਸੰਭਾਵਨਾ ਵੱਧ ਗਈ ਸੀ। ਅੱਜ ਆਰਬੀਆਈ ਨੇ ਸਪੱਸ਼ਟ ਕਿਹਾ ਕਿ ਤਿੰਨ ਮਹੀਨੇ ਕਿਸ਼ਤ ਨਾ ਆਉਣ 'ਤੇ ਡਿਫਾਲਟ ਨਹੀਂ ਮੰਨਿਆ ਜਾਵੇਗਾ। ਕੋਈ ਰੇਟਿੰਗ ਏਜੰਸੀ ਬੈਂਕਾਂ ਦੀ ਰੇਟਿੰਗ ਨਹੀਂ ਘਟਾਏਗੀ।
 

ਲੌਕਡਾਊਨ ਵਿਚਕਾਰ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਰਿਜ਼ਰਵ ਬੈਂਕ ਨੇ ਵੀ ਰਾਹਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਰਬੀਆਈ ਨੇ ਰੈਪੋ ਰੇਟ 'ਚ 75 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਰੈਪੋ ਰੇਟ 5.15 ਤੋਂ ਘੱਟ ਕੇ 4.45 ਫ਼ੀਸਦੀ ਹੋ ਗਈ ਹੈ।
 

ਬੈਂਕ ਦੇ ਲੋਨ ਦੀ ਈਐਮਆਈ ਦੇ ਰਹੇ ਲੋਕਾਂ ਨੂੰ 3 ਮਹੀਨੇ ਤਕ ਦੀ ਰਾਹਤ ਦਿੱਤੀ ਗਈ ਹੈ। ਇਸ ਦਾ ਮਤਲਬ ਤਿੰਨ ਮਹੀਨੇ ਤਕ ਕਿਸੇ ਦੇ ਅਕਾਊਂਟ 'ਚੋਂ ਬੈਂਕ ਕਿਸ਼ਤ ਨਹੀਂ ਕਟੇਗੀ। ਤਿੰਨ ਮਹੀਨੇ ਬਾਅਦ ਹੀ ਦੁਬਾਰਾ ਈਐਮਆਈ ਦੀ ਅਦਾਇਗੀ ਸ਼ੁਰੂ ਹੋਵੇਗੀ। ਰਿਜ਼ਰਵ ਬੈਂਕ ਨੇ 1 ਮਾਰਚ 2020 ਤੋਂ ਇਸ ਨੂੰ ਲਾਗੂ ਕੀਤਾ ਹੈ। ਹੁਣ ਤੁਹਾਨੂੰ ਜੂਨ 2020 'ਚ ਹੀ ਈਐਮਆਈ ਦੇਣੀ ਹੈ। ਹਾਲਾਂਕਿ ਇਹ ਵੀ ਧਿਆਣ ਦੇਣ ਯੋਗ ਹੈ ਕਿ ਈਐਮਆਈ ਮਾਫ ਨਹੀਂ ਹੋਈ ਹੈ, ਸਗੋਂ ਤਿੰਨ ਮਹੀਨੇ ਲਈ ਮੁਲਤਵੀ ਕੀਤੀ ਗਈ ਹੈ। ਜੇ ਤੁਹਾਡਾ ਲੋਨ 2021 ਜਨਵਰੀ 'ਚ ਖਤਮ ਹੋਣ ਵਾਲਾ ਸੀ ਤਾਂ ਹੁਣ ਅਪ੍ਰੈਲ 2021 'ਚ ਖਤਮ ਹੋਵੇਗਾ।
 

ਹਾਲਾਂਕਿ, ਆਰਬੀਆਈ ਦਾ ਰੈਪੋ ਰੇਟ ਘਟਾਉਣ ਦਾ ਫ਼ੈਸਲਾ ਇਤਿਹਾਸਕ ਹੈ। ਇਹ ਕਟੌਤੀ ਆਰਬੀਆਈ ਇਤਿਹਾਸ ਵਿੱਚ ਸਭ ਤੋਂ ਵੱਡੀ ਹੈ। ਦੱਸ ਦੇਈਏ ਕਿ ਪਿਛਲੀ ਦੋ ਮੁਦਰਾ ਸਮੀਖਿਆ ਬੈਠਕਾਂ ਵਿੱਚ ਆਰਬੀਆਈ ਨੇ ਰੈਪੋ ਰੇਟ ਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਸੀ।
 

ਰੈਪੋ ਰੇਟ ਵਿੱਚ ਕਮੀ ਦਾ ਲਾਭ ਹੋਮ, ਕਾਰ ਜਾਂ ਹੋਰ ਤਰ੍ਹਾਂ ਦੇ ਲੋਨ ਸਮੇਤ ਕਈ ਤਰ੍ਹਾਂ ਦੀ ਈਐਮਆਈ ਭਰਨ ਵਾਲੇ ਕਰੋੜਾਂ ਲੋਕਾਂ ਨੂੰ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਨਵੇਂ ਲੋਨ ਲੈਣ ਵਾਲੇ ਗਾਹਕਾਂ ਨੂੰ ਵੀ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ ਆਰਬੀਆਈ ਨੇ ਰਿਜ਼ਰਵ ਰੈਪੋ ਰੇਟ 'ਚ ਵੀ 90 ਬੇਸਿਸ ਪੁਆਇੰਟ ਕਟੌਤੀ ਕਰਦਿਆਂ 4 ਫ਼ੀਸਦੀ ਕਰ ਦਿੱਥਾ ਹੈ।
 

ਹਾਲਾਂਕਿ, ਆਰਬੀਆਈ ਨੇ ਜੀਡੀਪੀ ਵਿਕਾਸ ਦਰ ਅਤੇ ਮਹਿੰਗਾਈ ਦਰ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਆਰਬੀਆਈ ਨੇ ਅੰਕੜੇ ਪੇਸ਼ ਨਹੀਂ ਕੀਤੇ ਹਨ। ਆਰਬੀਆਈ ਗਵਰਨਰ ਨੇ ਕਿਹਾ ਕਿ ਕੈਸ਼ ਰਿਜ਼ਰਵ ਰੇਸ਼ੀਓ (ਸੀਆਰਆਰ) 'ਚ 100 ਬੇਸਿਸ ਪੁਆਇੰਟ ਨੂੰ ਘਟਾ ਕੇ 3 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਇੱਕ ਸਾਲ ਤੱਕ ਦੀ ਮਿਆਦ ਲਈ ਕੀਤਾ ਗਿਆ ਹੈ।
 

ਆਰਬੀਆਈ ਗਵਰਨਰ ਨੇ ਲੋਕਾਂ ਨੂੰ ਡਿਜ਼ੀਟਲ ਬੈਂਕਿੰਗ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕਿੰਗ ਪ੍ਰਣਾਲੀ ਸੁਰੱਖਿਅਤ ਤੇ ਮਜ਼ਬੂਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rbi announces three month moratorium on repayment of term loans