ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਬੀਆਈ ਨੇ ਲਾਈ ਰੋਕ, ਇਸ ਬੈਂਕ ਤੋਂ ਕੱਢ ਸਕੋਗੇ ਸਿਰਫ਼ 1000 ਰੁਪਏ 

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਮੰਗਲਵਾਰ ਨੂੰ ਇਥੇ ਮੁੰਬਈ ਸਥਿਤ ਪੰਜਾਬ-ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਿਡ 'ਤੇ ਕਿਸੇ ਵੀ ਤਰ੍ਹਾਂ ਦੇ ਕਾਰੋਬਾਰੀ ਲੈਣ ਦੇਣ ਲਈ ਪਾਬੰਦੀ ਲਗਾਈ ਹੈ, ਜਿਸ ਨਾਲ ਸ਼ਹਿਰ ਦੇ ਬੈਂਕ ਨਿਵੇਸ਼ਕਾਂ ਅਤੇ ਵਪਾਰੀ ਵਰਗ ਨੂੰ ਵੱਡਾ ਝਟਕਾ ਲੱਗਾ ਹੈ।

 

ਸੁਪਰੀਮ ਬੈਂਕ ਦੇ ਮੁੱਖ ਮਹਾਂਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ ਕਿ ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ ਜਮ੍ਹਾਂਕਰਤਾ ਆਪਣੀ ਬੱਚਤ, ਕਰੰਟ ਜਾਂ ਬੈਂਕ ਵਿੱਚ ਕਿਸੇ ਹੋਰ ਖਾਤੇ ਵਿੱਚੋਂ 1000 ਰੁਪਏ ਤੋਂ ਵੱਧ ਨਹੀਂ ਕਢਵਾ ਸਕਦੇ।

 

ਪੀਐਮਸੀ ਬੈਂਕ ਉੱਤੇ ਰਿਜ਼ਰਵ ਬੈਂਕ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਲੋਨ ਦੇਣ ਅਤੇ ਨਵੀਨੀਕਰਨ ਕਰਨ, ਕਿਸੇ ਵੀ ਕਿਸਮ ਦਾ ਨਿਵੇਸ਼ ਕਰਨ, ਨਵੀਂ ਜਮ੍ਹਾਂ ਰਾਸ਼ੀ ਸਵੀਕਾਰ ਕਰਨ ਆਦਿ ਉੱਤੇ ਰੋਕ ਲਗਾ ਦਿੱਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI ban operational activities on Punba and Maharashtra cooperative bank limited