ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ 9 ਸਾਲਾਂ ਮਗਰੋਂ 8.46 ਟਨ ਸੋਨਾ ਖਰੀਦਿਆ

ਭਾਰਤੀ ਰਿਜ਼ਰਵ ਬੈਂਕ (RBI) ਨੇ ਲਗਭਗ 9 ਸਾਲਾਂ ਮਗਰੋਂ ਵਿੱਤ ਸਾਲ 2017-18 ਚ 8.46 ਟਨ ਸੋਨੇ ਦੀ ਖਰੀਦ ਕੀਤੀ। ਆਰਬੀਆਈ ਦੀ 2017-18 ਦੀ ਸਾਲਾਨਾ ਰਿਪੋਰਟ ਮੁਤਾਬਕ ਉਸ ਕੋਲ 30 ਜੂਨ 2018 ਨੂੰ 566.23 ਟਨ ਸੋਨਾ ਸੀ।

 

30 ਜੂਨ 2017 ਨੂੰ ਸੋਨੇ ਦਾ ਭੰਡਾਰ 557.77 ਟਨ ਸੀ। ਇੱਕ ਸਾਲ ਦੌਰਾਨ ਸੋਨੇ ਦੇ ਭੰਡਾਰ ਚ 8.46 ਟਨ ਦਾ ਵਾਧਾ ਹੋਇਆ। ਆਰਬੀਆਈ ਨੇ ਇਸ ਤੋਂ ਪਹਿਲਾਂ ਨਵੰਬਰ 2009 ਚ ਆਲਮੀ ਮੁਦਰਾ ਫੰਡ ਤੋਂ 200 ਟਨ ਸੋਨਾ ਖਰੀਦਿਆ ਸੀ।

 

ਆਰਬੀਆਈ ਨੇ ਆਪਣੇ ਸੋਨੇ ਦੇ ਭੰਡਾਰ ਚੋਂ 292.30 ਟਨ ਨੂੰ ਨੋਟ ਜਾਰੀ ਕਰਨ ਵਾਲੇ ਵਿਭਾਗ ਦੀ ਜਾਇਦਾਦ ਵਜੋਂ ਦਿਖਾਇਆ ਹੈ। ਬਾਕੀ 273.93 ਟਨ ਸੋਨਾ ਬੈਂਕਿੰਗ ਵਿਭਾਗ ਦੀ ਜਾਇਦਾਦ ਹੈ। ਬੈਂਕਿੰਗ ਵਿਭਾਗ ਦੇ ਸੋਨੇ ਦਾ ਕੁੱਲ ਮੁੱਲ 30 ਜੂਨ 2018 ਨੂੰ 11.12 ਗੁਣਾ ਵੱਧ ਕੇ 69,674 ਕਰੋੜ ਰੁਪਏ ਹੋ ਗਿਆ ਜਦਕਿ 30 ਜੂਨ 2017 ਨੂੰ ਇਹ 62,702 ਕਰੋੜ ਰੁਪਏ ਸੀ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI bought 8 46 tons of gold after 9 years