ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰਿਜ਼ਰਵ ਬੈਂਕ ਨੇ 9 ਸਾਲਾਂ ਪਿੱਛੋਂ ਖ਼ਰੀਦਿਆ 8.46 ਟਨ ਸੋਨਾ

ਭਾਰਤੀ ਰਿਜ਼ਰਵ ਬੈਂਕ ਨੇ 9 ਸਾਲਾਂ ਪਿੱਛੋਂ ਖ਼ਰੀਦਿਆ 8.46 ਟਨ ਸੋਨਾ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ - ਰਿਜ਼ਰਵ ਬੈਂਕ ਆਫ਼ ਇੰਡੀਆ) ਨੇ ਲਗਭਗ ਨੌਂ ਵਰ੍ਹਿਆਂ ਬਾਅਦ ਵਿੱਤੀ ਵਰ੍ਹੇ 2017-18 ਦੌਰਾਨ 8.46 ਟਨ ਸੋਨਾ ਖ਼ਰੀਦਿਆ। ਆਰਬੀਆਈ ਦੀ 2017-18 ਦੀ ਸਾਲਾਨਾ ਰਿਪੋਰਟ ਅਨੁਸਾਰ ਉਸ ਕੋਲ 30 ਜੂਨ, 208 ਨੂੰ 566.23 ਟਨ ਸੋਨਾ ਸੀ।


30 ਜੂਨ, 2017 ਨੂੰ ਸੋਨੇ ਦਾ ਭੰਡਾਰ 557.77 ਟਨ ਸੀ। ਇੱਕ ਸਾਲ ਦੌਰਾਨ ਸੋਨੇ ਦੇ ਭੰਡਾਰ ਵਿੱਚ 8.46 ਟਨ ਦਾ ਵਾਧਾ ਹੋਇਆ। ਆਰਬੀਆਈ ਨੇ ਇਸ ਤੋਂ ਪਹਿਲਾਂ ਨਵੰਬਰ 2009 `ਚ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ਼) ਤੋਂ 200 ਟਨ ਸੋਨਾ ਖ਼ਰੀਦਿਆ ਸੀ।


ਆਰਬੀਆਈ ਨੇ ਆਪਣੇ ਸੋਨੇ ਦੇ ਭੰਡਾਰ ਵਿੱਚ 292.30 ਨੂੰ, ਨੋਟ ਜਾਰੀ ਕਰਨ ਵਾਲੇ ਵਿਭਾਗ ਦੀ ਸੰਪਤੀ ਵਿਖਾਇਆ ਹੈ। ਬਾਕੀ 273.93 ਟਨ ਸੋਨਾ ਬੈਂਕਿੰਗ ਵਿਭਾਗ ਦੀ ਸੰਪਤੀ ਹੈ। ਬੈਂਕਿੰਗ ਵਿਭਾਗ ਦੇ ਸੋਨੇ ਦੀ ਕੁੱਲ ਕੀਮਤ 30 ਜੂਨ, 2018 ਨੂੰ 11.12 ਫ਼ੀ ਸਦੀ ਤੋਂ ਵਧ ਕੇ 69,674 ਕਰੋੜ ਰੁਪਏ ਹੋ ਗਈ, ਜਦ ਕਿ 30 ਜੂਨ, 2017 ਨੂੰ ਇਹ 62,702 ਕਰੋੜ ਰੁਪਏ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI bought 8 Tonne 460 Kg Gold after 9 yrs