ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਤੀਜੀ ਵਾਰ 0.25% ਘਟਾਇਆ ਰੇਪੋ ਰੇਟ, ਹੋਮ ਅਤੇ ਕਾਰ ਲੋਨ ਦਾ ਬੋਝ ਹੋਵੇਗਾ ਘੱਟ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। (ਰਾਇਟਰਜ਼)

 

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਨੀਤੀਗਤ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੇਪੋ ਦਰ (Repo Rate) 6 ਫ਼ੀਸਦੀ ਤੋਂ ਘੱਟ ਕੇ 5.75 ਫ਼ੀਸਦੀ ਹੋ ਗਈ ਹੈ। ਇਸ ਨਾਲ ਤੁਹਾਡੇ ਹੋਮ ਲੋਨ, ਕਾਰ ਲੋਨ ਦਾ ਬੋਝ ਘੱਟ ਹੋਵੇਗਾ। ਰੇਪੋ ਦਰ ਤੋਂ ਇਲਾਵਾ, ਰਿਜ਼ਰਵ ਬੈਂਕ ਨੇ ਰਿਵਰਸ ਰੈਪੋ (Reverse Repo Rate) ਦਰ 5.50 ਰੁਪਏ ਅਤੇ ਬੈਂਕ ਰੇਟ ਨੂੰ 6% ਕਰ ਦਿੱਤਾ ਹੈ।

 

 

ਇਹ ਮੰਨਿਆ ਜਾਂਦਾ ਸੀ ਕਿ ਮੁਦਰਾ ਨੀਤੀ ਦੀ ਸਮੀਖਿਆ ਵਿੱਚ ਨੀਤੀਗਤ ਦਰਾਂ (ਰੇਪੋ ਦਰ) ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕਰ ਸਕਦਾ ਹੈ। ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਪੈਣ ਨਾਲ ਰਿਜ਼ਰਵ ਬੈਂਕ ਉੱਤੇ ਵਿਆਜ ਦਰਾਂ ਵਿੱਚ ਕਟੌਤੀ ਦਾ ਦਬਾਅ ਵੱਧ ਗਿਆ ਸੀ।

 

ਮਾਹਰਾਂ ਦਾ ਵੀ ਮੰਨਣਾ ਹੈ ਕਿ ਕੇਂਦਰੀ ਬੈਂਕ ਸਸਤੇ ਕਰਜ਼ ਰਾਹੀਂ ਮਾਰਕੀਟ ਵਿੱਚ ਤਰਲਤਾ ਵਧਾ ਕੇ ਅਰਥ ਵਿਵਸਥਾ ਦੀ ਰਫ਼ਤਾਰ ਤੇਜ਼ ਕਰਨ ਦੀ ਕੋਸ਼ਿਸ਼ ਕਰੇਗਾ। ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ ਵਿੱਚ ਆਰਥਿਕ ਵਾਧਾ ਦਰ ਪੰਜ ਸਾਲਾਂ ਦੇ ਹੇਠਲੇ ਪੱਧਰ ਤੱਕ ਆ ਗਈ ਹੈ ਜਿਸ ਦੇ ਮੱਜੇਨਜ਼ਰ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀ ਗੁੰਜਾਇਸ਼ ਵਧੀ ਹੈ।

 

ਰਿਜ਼ਰਵ ਬੈਂਕ ਲਗਾਤਾਰ ਦੋ ਵਾਰ ਕਰ ਚੁੱਕੈ ਕਟੌਤੀਆਂ 

ਪਿਛਲੀਆਂ ਦੋ ਮੀਟਿੰਗਾਂ ਵਿੱਚ ਨੀਤੀਗਤ ਦਰਾਂ ਵਿੱਚ ਚੌਥਾਈ-ਚੌਥਾਈ ਫ਼ੀਸਦੀ ਦੀ ਕਟੌਤੀ ਹੋ ਚੁੱਕੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਦਿਨਾਂ ਦੀ ਮੀਟਿੰਗ 4 ਜੂਨ ਨੂੰ ਸ਼ੁਰੂ ਹੋਈ ਸੀ।  ਭਾਰਤੀ ਸਟੇਟ ਬੈਂਕ ਨੇ ਆਪਣੀ ਹਾਲ ਹੀ ਦੀ ਖੋਜ ਰਿਪੋਰਟ ਵਿੱਚ ਵੀ ਕਿਹਾ ਸੀ ਕਿ ਰਿਜ਼ਰਵ ਬੈਂਕ ਨੂੰ 0.25% ਤੋਂ ਜ਼ਿਆਦਾ ਵੱਡੀ ਕਟੌਤੀ ਕਰਨੀ ਹੋਵੇਗੀ ਜਿਸ ਨਾਲ ਅਰਥ ਵਿਵਸਥਾ ਵਿੱਚ ਸੁਸਤੀ ਨੂੰ ਰੋਕਿਆ ਜਾ ਸਕੇ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI cut repo rate by twenty five basis point