ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਵਿਆਜ ਦਰਾਂ ’ਚ ਕੀਤੀ 0.25 ਫ਼ੀ ਸਦੀ ਕਟੌਤੀ

RBI ਨੇ ਵਿਆਜ ਦਰਾਂ ’ਚ ਕੀਤੀ 0.25 ਫ਼ੀ ਸਦੀ ਕਟੌਤੀ

ਮੁਦਰਾ ਨੀਤੀ ਤਿਆਰ ਕਰਨ ਵਾਲੀ ਕਮੇਟੀ (MPC) ਦੀ ਤਿੰਨ ਦਿਨਾ ਮੀਟਿੰਗ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਚਾਲੂ ਵਿੱਤੀ ਵਰ੍ਹੇ ਦੀ ਚੌਥੀ ਦੋ–ਮਾਸਿਕ ਮੁਦਰਾ ਸਮੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ 0.25 ਫ਼ੀ ਸਦੀ ਦੀ ਕਟੌਤੀ ਕਰ ਦਿੱਤੀ ਹੈ।

 

 

ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਇਹ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ ਵਿੱਚ 0.25 ਫ਼ੀ ਸਦੀ ਕਟੌਤੀ ਕਰਨ ਲਈ ਰੈਪੋ ਰੇਟ 5.40 ਫ਼ੀ ਸਦੀ ਤੋਂ ਘਟਾ ਕੇ 5.15 ਫ਼ੀ ਸਦੀ ਕਰ ਦਿੱਤਾ ਹੈ।

 

 

ਰਿਵਰਸ ਰੈਪੋ ਰੇਟ ਵੀ 5.15 ਫ਼ੀ ਸਦੀ ਤੋਂ ਘਟਾ ਕੇ 4.90 ਫ਼ੀ ਸਦੀ ਕਰ ਦਿੱਤਾ ਗਿਆ ਹੈ। ਮਾਰਜਨਿਲ ਸਟੈਂਡਿੰਗ ਫ਼ੈਸੀਲਿਟੀ ਰੇਟ (MSFR) ਅਤੇ ਬੈਂਕ ਰੇਟ 5.65 ਫ਼ੀ ਸਦੀ ਤੋਂ ਘਟਾ ਕੇ 5.40 ਫ਼ੀ ਸਦੀ ਕਰ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਇਸ ਸਾਲ ਲਗਾਤਾਰ ਚਾਰ ਵਾਰ ਰੈਪੋ ਦਰ ਵਿੱਚ 1.35 ਫ਼ੀ ਸਦੀ ਦੀ ਕਟੌਤੀ ਕਰ ਚੁੱਕਾ ਹੈ।

 

 

MPC ਦੀ 6 ਮੈਂਬਰੀ ਕਮੇਟੀ ਵਿੱਚੋਂ 5 ਮੈਂਬਰ ਵਿਆਜ ਦਰਾਂ ਵਿੱਚ ਕਟੌਤੀ ਦੇ ਹੱਕ ਵਿੱਚ ਸਨ। ਇੱਥੇ ਵਰਨਣਯੋਗ ਹੈ ਕਿ ਅੱਜ ਹੋਈ ਵਿਆਜ ਦਰਾਂ ਵਿੱਚ ਕਟੌਤੀ ਦੇ ਫ਼ੈਸਲੇ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਚਾਰ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਚੁੱਕਾ ਹੈ।

 

 

MPC ਦੀ ਛੇ–ਮੈਂਬਰੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ 1 ਅਕਤੂਬਰ ਨੂੰ ਸ਼ੁਰੂ ਹੋਈ ਸੀ।

 

 

ਰਿਜ਼ਰਵ ਬੈਂਕ ਨੇ ਅਗਸਤ ਦੀ ਕ੍ਰੈਡਿਟ ਪਾਲਿਸੀ ਵਿੱਚ ਵਿਆਜ ਦਰਾਂ ਵਿੱਚ 0.35 ਫ਼ੀ ਸਦੀ ਕਟੌਤੀ ਕੀਤੀ ਸੀ। RBI ਨੇ ਰੈਪੋ ਰੇਟ 5.75 ਫ਼ੀ ਸਦੀ ਤੋਂ ਘਟਾ ਕੇ 5.40 ਫੀ਼ ਸਦੀ ਕਰ ਦਿੱਤਾ ਸੀ ਤੇ ਰਿਵਰਸ ਰੈਪੋ ਰੇਟ ਵੀ 5.50 ਫ਼ੀ ਸਦੀ ਤੋਂ ਘਟਾ ਕੇ 5.15 ਫ਼ੀ ਸਦੀ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI cuts interest rates by point 25 per cent