ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਦਿੱਤਾ ਅਸਤੀਫ਼ਾ: ਰਿਪੋਰਟ 

ਭਾਰਤੀ ਰਿਜ਼ਰਵ ਬੈਂਕ (RBI) ਦੇ ਸਭ ਤੋਂ ਨੌਜਵਾਨ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਸਤੀਫ਼ਾ ਦੇ ਦਿੱਤਾ ਹੈ। 


ਬਿਜ਼ਨਸ ਸਟੈਂਡਡ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ, ਵਿਰਲ ਅਚਾਰਿਆ  ਨੇ ਆਪਣੇ ਅਹੁਦੇ ਤੋਂ ਛੇ ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ।  ਵਿਰਲ ਵਿਰਲ ਅਚਾਰਿਆ ਨੂੰ ਤਿੰਨ ਸਾਲਾਂ ਦੇ ਕਾਰਜਕਾਲ ਲਈ 23 ਜਨਵਰੀ 2017 ਨੂੰ ਆਰਬੀਆਈ ਵਿੱਚ ਸ਼ਾਮਲ ਕੀਤਾ ਗਿਆ ਸੀ।

 

 

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਸੰਬਰ ਵਿੱਚ ਨਿੱਜੀ ਕਾਰਨ ਦੱਸਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 

 

ਨਿਊਯਾਰਕ ਯੂਨੀਵਰਸਿਟੀ ਦੇ ਵਿੱਤ ਵਿਭਾਗ ਵਿੱਚ ਅਰਥ ਸ਼ਾਸਤਰ ਦੇ ਪ੍ਰੋਫ਼ੈਸਰ ਵੀ ਵੀ ਵਿਰਲ ਅਚਾਰਿਆ ਵਿੱਤੀ ਖੇਤਰ ਵਿੱਚ ਪ੍ਰਣਾਲੀਗਤ ਜੋਖ਼ਮ ਖੇਤਰ ਵਿੱਚ ਵਿਸ਼ਲੇਸ਼ਣ ਅਤੇ ਖੋਜ ਲਈ ਜਾਣੇ ਜਾਂਦੇ ਹਨ। 

 

ਆਈ.ਆਈ.ਟੀ. ਮੁੰਬਈ ਦੇ ਵਿਦਿਆਰਥੀਆਂ ਵਿਰਲ ਅਚਾਰਿਆ ਨੇ 1995 ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਗਰੈਜੂਏਟ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ 2001 ਵਿੱਚ ਵਿੱਤ ਵਿੱਚ ਪੀ.ਐੱਚ.ਡੀ. ਕੀਤੀ ਹੈ। ਸਾਲ 2001 ਤੋਂ 2008 ਤੱਕ ਅਚਾਰਿਆ ਲੰਡਨ ਬਿਜ਼ਨਸ ਸਕੂਲ ਵਿੱਚ ਰਹੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI Deputy Governor Viral Acharya resigned six months before the scheduled end of his term in office