ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਦਿੱਤਾ ਵੱਡਾ ਤੋਹਫ਼ਾ, NEFT ਅਤੇ RTGS ਤੋਂ ਹਟਾਏ ਚਾਰਜ

ਆਰਬੀਆਈ (RBI)  ਨੇ ਆਰਟੀਜੀਐਸ  (RTGS) ਅਤੇ ਐਨਈਐੱਫਟੀ  (NEFT) ਤੋਂ ਚਾਰਜ  ਹਟਾ ਲਏ ਹਨ। ਆਰਬੀਆਈ ਦੀ ਮੁਦਰਾ ਨੀਤੀ ਸਮੀਖਿਆ ਬੈਠਕ ਵਿੱਚ ਫੰਡ ਟਰਾਂਸਫਰ ਲਈ ਵਰਤੋਂ ਹੋਣ ਵਾਲੇ ਰੀਅਲ ਟਾਈਮ ਗ੍ਰਾਸ ਸੇਟਲਮੈਂਟ ਸਿਸਟਮ ਯਾਨੀ RTGS ਅਤੇ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ ਯਾਨੀ NEFT ਲਈ ਲੱਗਣ ਵਾਲਾ ਚਾਰਜ ਹਟਾ ਦਿੱਤਾ ਹੈ।

 

ਭਾਰਤੀ ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਤੋਂ ਬਾਅਦ ਬੈਂਕ ਆਪਣੇ ਗਾਹਕਾਂ ਲਈ ਚਾਰਜ ਘੱਟ ਕਰ ਸਕਦੇ ਹਨ। ਅਜੇ ਤੱਕ ਆਰਬੀਆਈ RTGS ਅਤੇ NEFT 'ਤੇ ਚਾਰਜ ਵਸੂਲਦੇ ਸਨ। 


ਜ਼ਿਆਦਾਤਰ ਸਾਰੇ ਵੱਡੇ ਬੈਂਕ 2 ਲੱਖ ਰੁਪਏ ਅਤੇ 5 ਲੱਖ ਰੁਪਏ ਤੱਕ ਦੇ RTGS ਫੰਡ ਟਰਾਂਸਫਰ ਲਈ 25 ਰੁਪਏ ਅਤੇ ਟਾਇਮ ਵੈਰਿੰਗ ਚਾਰਜ ਵਸੂਲਦੇ ਹਨ। ਉਥੇ 5 ਲੱਖ ਰੁਪਏ ਤੋਂ ਵੱਧ ਲਈ ਬੈਂਕਾਂ 50 ਰੁਪਏ ਅਤੇ ਟਾਈਮ ਵੈਰਿੰਗ ਚਾਰਜ ਵਸੂਲਦੇ ਹਨ।


 

RTGS ਅਤੇ NEFT ਰਾਹੀਂ ਕੋਈ ਵੀ ਵਿਅਕਤੀ, ਕੰਪਨੀ, ਫਰਮ ਆਪਣੇ ਵੱਡੇ ਫ਼ੰਡ ਟਰਾਂਸਫਰ ਕਰ ਸਕਦਾ ਹੈ। 

 


ਅੱਜ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਨੀਤੀਗਤ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੇਪੋ ਦਰ (Repo Rate) 6 ਫ਼ੀਸਦੀ ਤੋਂ ਘੱਟ ਕੇ 5.75 ਫ਼ੀਸਦੀ ਹੋ ਗਈ ਹੈ। ਇਸ ਨਾਲ ਤੁਹਾਡੇ ਹੋਮ ਲੋਨ, ਕਾਰ ਲੋਨ ਦਾ ਬੋਝ ਘੱਟ ਹੋਵੇਗਾ। ਰੇਪੋ ਦਰ ਤੋਂ ਇਲਾਵਾ, ਰਿਜ਼ਰਵ ਬੈਂਕ ਨੇ ਰਿਵਰਸ ਰੈਪੋ (Reverse Repo Rate) ਦਰ 5.50 ਰੁਪਏ ਅਤੇ ਬੈਂਕ ਰੇਟ ਨੂੰ 6% ਕਰ ਦਿੱਤਾ ਹੈ।


ਇਹ ਮੰਨਿਆ ਜਾਂਦਾ ਸੀ ਕਿ ਮੁਦਰਾ ਨੀਤੀ ਦੀ ਸਮੀਖਿਆ ਵਿੱਚ ਨੀਤੀਗਤ ਦਰਾਂ (ਰੇਪੋ ਦਰ) ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕਰ ਸਕਦਾ ਹੈ। ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਪੈਣ ਨਾਲ ਰਿਜ਼ਰਵ ਬੈਂਕ ਉੱਤੇ ਵਿਆਜ ਦਰਾਂ ਵਿੱਚ ਕਟੌਤੀ ਦਾ ਦਬਾਅ ਵੱਧ ਗਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI ends charges on NEFT and RTGS