ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰ : ਮਹਿੰਗਾਈ `ਚ ਹੋਰ ਹੋ ਸਕਦਾ ਵਾਧਾ : ਆਰਬੀਆਈ

ਡਰ : ਮਹਿੰਗਾਈ `ਚ ਹੋਰ ਹੋ ਸਕਦਾ ਵਾਧਾ : ਆਰਬੀਆਈ

ਰਿਜਰਵ ਬੈਂਕ ਨੇ ਡਰ ਪ੍ਰਗਟਾਇਆ ਕਿ ਇਸ ਸਾਲ ਮਹਿੰਗਾਈ `ਚ ਹੋਰ ਵਾਧਾ ਹੋ ਸਕਦਾ ਹੈ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਜਾਰੀ 2017-18 ਦੀ ਸਾਲਾਨਾ ਰਿਪੋਰਟ `ਚ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦੀਆਂ ਕੀਮਤਾਂ `ਚ ਵਾਧਾ ਅਤੇ ਤੇਲ ਬਾਜ਼ਾਰ `ਚ ਮੰਗ ਤੇ ਸਪਲਾਈ `ਚ ਹੋ ਰਹੇ ਬਦਲਾਅ ਦਾ ਸਭ ਤੋਂ ਜਿ਼ਆਦਾ ਪ੍ਰਭਾਵ ਦੇਸ਼ ਦੇ ਵਪਾਰ ਘਾਟੇ  `ਤੇ ਹੋਣ ਵਾਲਾ ਹੈ।


ਆਰਬੀਆਈ ਨੇ ਸਰਕਾਰ ਨੂੰ ਮਹਿੰਗਾਈ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ `ਚ ਮਹਿੰਗਾਈ ਉਪਰ ਜਾਣ ਦਾ ਡਰ ਹੈ ਅਤੇ ਇਸ ਲਈ ਤਿਆਰੀ ਅਤੇ ਸਾਵਧਾਨੀ ਦੋਵਾਂ ਦੀ ਜ਼ਰੂਰਤ ਹੈ। ਮਹਿੰਗਾਈ `ਤੇ ਕਾਬੂ ਪਾਉਣ ਪਾਉਣ ਲਈ ਤੁਰੰਤ ਕਦਮ ਚੁੱਕਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵਰਤਮਾਨ `ਚ ਦੇਸ਼ ਦਾ ਵਪਾਰ ਘਾਟਾ ਪੰਜ ਸਾਲ ਤੋਂ ਉਚ ਪੱਧਰ `ਤੇ ਪਹੁੰਚ ਕੇ 18 ਅਰਬ ਡਾਲਰ ਹੋ ਗਿਆ। ਇਸੇ ਤਰ੍ਹਾਂ ਬੀਤੇ ਜੁਲਾਈ `ਚ ਥੋਕ ਮਹਿੰਗਾਈ ਸੂਚਕ ਅੰਕ ਦੀ ਦਰ ਵਧਕੇ 5.09 ਫੀਸਦੀ ਪਹੁੰਚ ਗਈ ਸੀ, ਜਦੋਂ ਕਿ ਸਬ਼ਜੀਆਂ, ਫਲਾਂ ਦੀਆਂ ਕੀਮਤਾਂ `ਚ ਜਿ਼ਆਦਾ ਵਾਧਾ ਨਹੀਂ ਹੋਇਆ ਸੀ। ਸਾਲ 2017 ਦੀ ਜੁਲਾਈ `ਚ ਇਹ ਦਰ ਮਹਿਜ 1.88 ਫੀਸਦੀ ਸੀ। ਖੁਦਰਾ ਮਹਿੰਗਾਈ ਦੀ ਦਰ ਵੀ 2017 ਦੇ ਮੱਧ ਤੋਂ ਲਗਾਤਾਰ ਵਧ ਰਹੀ ਹੈ ਅਤੇ ਵਰਤਮਾਨ `ਚ ਇਹ 5 ਫੀਸਦੀ ਆਸਪਾਸ ਬਣੀ ਹੋਈ ਹੈ।

 

ਨਿਰਯਾਤ ਐਫਡੀਆਈ `ਚ ਵਾਧਾ


ਆਰਬੀਆਈ ਨੇ ਆਪਣੀ ਰਿਪੋਰਟ `ਚ ਕਿਹਾ ਕਿ ਨਿਰਯਾਤ ਵਧਣ ਨਾਲ ਅਰਥਵਿਵਸਥਾ ਨੂੰ ਰਾਹਤ ਮਿਲੀ ਹੈ। ਜੁਲਾਈ `ਚ ਦੇਸ਼ ਦਾ ਨਿਰਯਾਤ 14.32 ਫੀਸਦੀ ਵਧਕੇ 25.77 ਅਰਬ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) `ਚ ਵੀ ਵਾਧਾ ਹੋਇਆ ਅਤੇ ਭਾਰਤ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਪਸੰਦੀਦੀ ਥਾਂ ਬਣ ਗਈ ਹੈ। ਦੇਸ਼ `ਚ 2017-18 ਵਿਚ 37.3 ਅਰਬ ਡਾਲਰ ਦਾ ਐਫਡੀਆਈ ਆਇਆ, ਜਦੋਂ ਕਿ ਪਿਛਲੇ ਵਿੱਤੀ ਸਾਲ `ਚ 36.3 ਅਰਬ ਡਾਲਰ ਦਾ ਐਫਡੀਆਈ ਆਇਆ ਸੀ।

 


ਚਾਲੂ ਵਿੱਤੀ ਸਾਲ `ਚ ਬੈਂਕਾਂ ਦਾ ਐਨਪੀਏ ਹੋਰ ਵਧੇਗਾ

 

ਰਿਜਰਵ ਬੈਂਕ ਨੇ ਆਪਣੀ ਰਿਪੋਰਟ `ਚ ਕਿਹਾ ਕਿ ਬੈਂਕਾਂ ਨੂੰ ਅਜੇ ਐਨਪੀਏ ਦੀ ਸਮੱਸਿਆ ਤੋਂ ਰਾਹਤ ਨਹੀਂ ਮਿਲਣ ਵਾਲੀ। ਮੌਜੂਦਾ ਆਰਥਿਕ ਪਰਿਸਥਿਤੀਆਂ ਦੇ ਮੱਦੇਨਜ਼ਰ ਚਾਲੂ ਵਿੱਤੀ ਸਾਲ `ਚ ਬੈਂਕਾਂ ਦਾ ਡੁੱਬਿਆਂ ਕਰਜ਼ਾ ਹੋਰ ਵਧੇਗਾ।


ਰਿਪੋਰਟ ਅਨੁਸਾਰ, ਬੈਕਿੰਗ ਪ੍ਰਣਾਲੀ `ਚ ਮਾਰਚ 2018 ਦੇ ਅੰਤ ਤੱਕ ਕੁਲ ਐਨਪੀਏ ਅਤੇ ਪੁਨਰਗਠਿਤ ਕਰਜ਼ ਕੁਲ ਵਿਆਜ ਦੇ 12.1 ਫੀਸਦੀ `ਤੇ ਪਹੁੰਚ ਗਿਆ ਹੈ। ਐਨਪੀਏ `ਤੇ ਪ੍ਰਾਵਧਾਨ ਵਧਣ ਅਤੇ ਬੌਂਡਾਂ `ਤੇ ਉਪਜ ਵਧਣ ਕਾਰਨ ਮਾਰਕ ਟੂ ਮਰਾਕਟ (ਐਮਟੀਐਮ) ਟ੍ਰੇਜਰੀ ਨੁਕਸਾਨ ਜਿਵੇਂ ਸਮੂਹਿਕ ਪ੍ਰਭਾਵ ਨਾਲ ਬੈਂਕਾਂ ਦੇ ਮੁਨਾਫੇ `ਤੇ ਅਸਰ ਹੋਇਆ ਹੈ ਅਤੇ ਸ਼ੁੱਧ ਰੂਪ `ਚ ਉਸਨੂੰ ਘਾਟਾ ਚੁੱਕਣਾ ਪਿਆ ਹੈ।


ਰਿਪੋਰਟ `ਚ ਕਿਹਾ ਗਿਆ ਕਿ ਅਨੁਸੂਚਿਤ ਵਾਪਰਕਿ ਬੈਂਕਾਂ (ਐਸਸੀਬੀ) ਦਾ ਕੁਲ ਸਫਲ ਐਨਪੀਏ 31 ਮਾਰਚ 2018 ਤੱਕ ਵੱਧਕੇ 10,35,528 ਕਰੋੜ ਰੁਪਏ ਹੋ ਗਿਆ, ਜੋ 31 ਮਾਰਚ 2015 ਨੂੰ 3,23,464 ਕਰੋੜ ਰੁਪਏ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI flags risks to inflation in annual report for 2017 18