ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਬੀਆਈ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਈ ਨਕਦੀ ਲਿਮਿਟ ਵਧਾਈ 

ਆਰਬੀਆਈ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਈ ਨਕਦੀ ਲਿਮਿਟ ਵਧਾਈ 

ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਦੇ ਜਮ੍ਹਾਂਕਰਤਾਵਾਂ ਲਈ ਨਿਕਾਸੀ ਦੀ ਸੀਮਾ 1000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ। 

 

ਮੰਗਲਵਾਰ ਨੂੰ ਆਰਬੀਆਈ ਨੇ ਮੁੰਬਈ ਸਥਿਤ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਿਡ 'ਤੇ ਕਿਸੇ ਵੀ ਕਿਸਮ ਦੇ ਕਾਰੋਬਾਰੀ ਲੈਣ-ਦੇਣ ਲਈ ਪਾਬੰਦੀ ਲਗਾਈ ਸੀ ਜਿਸ ਨਾਲ ਬੈਂਕ ਦੇ ਨਿਵੇਸ਼ਕ ਅਤੇ ਗਾਹਕ ਦੋਵੇਂ ਪ੍ਰੇਸ਼ਾਨ ਸਨ।


 

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਬੱਚਤ, ਚਾਲੂ ਜਾਂ ਕਿਸੇ ਹੋਰ ਖਾਤੇ ਵਿੱਚੋਂ 1000 ਰੁਪਏ ਤੋਂ ਜਿਆਦਾ ਨਕਦੀ ਕਢਵਾਉਣ ਉੱਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਨੂੰ ਵਧਾ ਕੇ ਹੁਣ 10,000 ਰੁਪਏ ਕਰ ਦਿੱਤਾ ਗਿਆ ਹੈ।

 


ਪੀਐਮਸੀ ਬੈਂਕ ਉੱਤੇ ਆਰਬੀਆਈ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਕਰਜ਼ ਅਤੇ ਅਗਾਊਂ ਧਨਰਾਸ਼ੀ ਦੇਣ ਜਾਂ ਰੀਨਿਊ ਕਰਨ, ਕਿਸੇ ਵੀ ਪ੍ਰਕਾਰ ਦਾ ਨਿਵੇਸ਼ ਕਰਨ, ਨਵੀਂ ਜਮ੍ਹਾਂ ਰਾਸ਼ੀ ਸਵੀਕਾਰ ਕਰਨ, ਆਦਿ ਉੱਤੇ ਰੋਕ ਲਗੀ ਦਿੱਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI has increased cash withdrawal limit for Punjab and Maharashtra Cooperative Bank customers