ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਦੀਵਾਲੀ ਮੌਕੇ ਜਾਰੀ ਕੀਤੇ 1,700 ਕਰੋੜ ਦੇ ਨਵੇਂ ਨੋਟ

RBI ਨੇ ਦੀਵਾਲੀ ਮੌਕੇ ਜਾਰੀ ਕੀਤੇ 1,700 ਕਰੋੜ ਦੇ ਨਵੇਂ ਨੋਟ

ਦੀਵਾਲ਼ੀ ਮੌਕੇ ਭਾਰਤੀ ਰਿਜ਼ਰਵ ਬੈਂਕ (RBI) ਨੇ 1,700 ਕਰੋੜ ਰੁਪਏ ਦੇ ਨਵੇਂ ਨੋਟ ਬਾਜ਼ਾਰ ’ਚ ਉਤਾਰੇ ਹਨ। ਸਭ ਤੋਂ ਵੱਧ ਮੰਗ 10, 20 ਤੇ 50 ਰੁਪਏ ਦੇ ਨੋਟਾਂ ਦੀ ਹੈ। ਸੌ ਤੇ ਪੰਜ ਸੌ ਦੇ ਨੋਟਾਂ ਦੀ ਵੱਧ ਤੋਂ ਵੱਧ ਖੇਪ ਸਭ ਤੋਂ ਵੱਧ ਉਤਾਰੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਬੈਂਕਾਂ ਨੇ ਨਵੀਂ ਕਰੰਸੀ ਦਾ ਇੱਕ ਵੱਡਾ ਹਿੱਸਾ ਆਪਣੇ ਖ਼ਾਸ ਗਾਹਕਾਂ ਨੂੰ ਵੰਡ ਦਿੱਤਾ ਹੈ।

 

 

ਦੀਵਾਲੀ ਮੌਕੇ ਪੂਜਾ ਲਈ RBI ਨੇ ਨਵੀਂ ਕਰੰਸੀ ਜਾਰੀ ਕੀਤੀ ਹੈ। ਲਗਭਗ 1,700 ਕਰੋੜ ਰੁਪਏ ਦੀ ਕਰੰਸੀ ਵਿੱਚ ਅੱਧਾ ਹਿੱਸਾ 500 ਦੇ ਨੋਟਾਂ ਦਾ ਹੈ। ਇੱਕ–ਚੌਥਾਈ ਹਿੱਸਾ 100 ਦੇ ਨੋਟਾਂ ਦਾ ਹੈ। ਬਾਕੀ ਦੇ ਨੋਟ 50, 20 ਤੇ 10 ਰੁਪਏ ਦੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਵਾਰ ਵੱਡੇ ਨੋਟਾਂ ਦੇ ਉਲਟ ਨਿੱਕੇ ਨੋਟਾਂ ਦੀ ਮੰਗ ਵੱਧ ਹੈ।

 

 

ਲਕਸ਼ਮੀ ਪੂਜਾ ਲਈ ਇਸ ਵਾਰ ਬੈਂਕਾਂ ’ਚ 20 ਰੁਪਏ ਦੇ ਨੋਟ ਦੀ ਮੰਗ ਵੱਧ ਰਹੀ। ਇਸ ਦਾ ਕਾਰਨ ਇਸ ਦਾ ਨਵਾਂ ਹੋਣਾ ਹੈ। ਪਿਛਲੇ ਸਾਲ 2018 ਦੀ ਦੀਵਾਲ਼ੀ ਮੌਕੇ 10 ਰੁਪਏ ਦੇ ਨੋਟ ਦੀ ਮੰਗ ਵੱਧ ਸੀ।

 

 

ਆਉਂਦੇ ਦਸੰਬਰ ਮਹੀਨੇ ਤੱਕ ਵਾਰਨਿਸ਼ ਵਾਲਾ ਨੋਟ ਆ ਜਾਵੇਗਾ। RBI ਸਭ ਤੋਂ ਪਹਿਲਾਂ 100 ਰੁਪਏ ਦਾ ਨੋਟ ਜਾਰੀ ਕਰੇਗਾ। ਇਹ ਮੌਜੂਦਾ ਨੋਟ ਦੇ ਮੁਕਾਬਲੇ ਦੁੱਗਣਾ ਟਿਕਾਊ ਹੋਵੇਗਾ। ਹਾਲੇ 100 ਰੁਪਏ ਦਾ ਨੋਟ ਔਸਤਨ ਤਿੰਨ ਤੋਂ ਚਾਰ ਸਾਲ ਹੀ ਚੱਲਦਾ ਹੈ ਪਰ ਵਾਰਨਿਸ਼ ਚੜ੍ਹੇ ਨੋਟ ਦੀ ਉਮਰ ਲਗਭਗ ਦੁੱਗਣੀ ਹੋ ਜਾਵੇਗੀ। ਇਹ ਸੱਤ ਤੋਂ ਅੱਠ ਸਾਲ ਤੱਕ ਆਰਾਮ ਨਾਲ ਟਿਕਿਆ ਰਹਿ ਸਕੇਗਾ।

 

 

ਵਾਰਨਿਸ਼ ਵਾਲੇ ਨੋਟ ਪਹਿਲਾਂ ਪਰੀਖਣ ਦੇ ਆਧਾਰ ’ਤੇ ਹੀ ਜਾਰੀ ਕੀਤੇ ਜਾਣਗੇ। ਨਵੇਂ ਨੋਟ ਜ਼ਿਆਦਾ ਸੰਭਾਲ਼ ਕੇ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਨਵਾਂ ਨੋਟ ਨਾ ਤਾਂ ਛੇਤੀ ਕਟੇਗਾ ਤੇ ਨਾ ਹੀ ਫਟੇਗਾ। ਇਹ ਨਾ ਹੀ ਪਾਣੀ ਵਿੱਚ ਗਲ਼ੇਗਾ ਕਿਉਂਕਿ ਉਸ ਉੱਤੇ ਵਾਰਨਿਸ਼ ਦਾ ਪੇਂਟ ਚੜ੍ਹਿਆ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI issues new notes worth Rs 1700 Crore