ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਅਟੀਐੱਮ ਤੇ ਗੂਗਲ–ਪੇਅ ਨੂੰ ਟੱਕਰ ਦੇਵੇਗਾ RBI ਦਾ ਪ੍ਰੀਪੇਡ ਕਾਰਡ

ਪੇਅਟੀਐੱਮ ਤੇ ਗੂਗਲ–ਪੇਅ ਨੂੰ ਟੱਕਰ ਦੇਵੇਗਾ RBI ਦਾ ਪ੍ਰੀਪੇਡ ਕਾਰਡ

ਭਾਰਤੀ ਰਿਜ਼ਰਵ ਬੈਂਕ (RBI) ਨੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (PPI) ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ। RBI ਨੇ ਆਖਿਆ ਕਿ ਡਿਜੀਟਲ ਭੁਗਤਾਨ ਨੁੰ ਹੱਲਾਸ਼ੇਰੀ ਦੇਣ ’ਚ PPI ਦੀ ਅਹਿਮ ਭੂਮਿਕਾ ਹੈ। ਨਵੀਂ ਸੇਵਾ ਇਸ ਦੇ ਉਪਯੋਗ ਦੀ ਸੁਵਿਧਾ ਹੋਰ ਵਧਾਏਗੀ।

 

 

RBI ਦੇ ਇਸ ਪੀਪੀਆਈ ਨਾਲ ਵੱਧ ਤੋਂ ਵੱਧ 10,000 ਰੁਪਏ ਤੱਕ ਦੀ ਖ਼ਰੀਦਦਾਰੀ ਕੀਤੀ ਜਾ ਸਕੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪੇਅਟੀਐੱਮ ਅਤੇ ਗੂਗਲ–ਪੇਅ ਜਿਹੇ ਵਾਲੇਟ ਨੂੰ ਸਖ਼ਤ ਟੱਕਰ ਮਿਲੇਗੀ।

 

 

PPI ਦੀ ਵਰਤੋਂ ਹਰ ਤਰ੍ਹਾਂ ਦੇ ਡਿਜੀਟਲ ਭੁਗਤਾਨ ਲਈ ਹੋ ਸਕੇਗੀ; ਜਿਸ ਵਿੱਚ ਬਿਲ ਭੁਗਤਾਨ ਤੇ ਖ਼ਰੀਦਦਾਰੀ ਆਦਿ ਸ਼ਾਮਲ ਹੋਣਗੇ। ਇਸ ਪ੍ਰੀ–ਪੇਡ ਕਾਰਡ ਵਿੱਚ ਸਿਰਫ਼ ਬੈਂਕ ਖਾਤੇ ’ਚੋਂ ਹੀ ਪੈਸੇ ਪਾਉਣ ਦੀ ਸਹੂਲਤ ਹੋਵੇਗੀ।

 

 

ਇਸ ਦੇ ਨਾਲ ਹੀ ਪੈਸੇ ਦੀ ਵਾਪਸੀ ਸਿਰਫ਼ ਬੈਂਕ ਖਾਤੇ ਵਿੱਚ ਹੀ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ ਕਿ ਨਵੇਂ PPI ਦੀ ਵਰਤੋਂ ਯੂਜ਼ਰ ਦੇ ਲੋੜੀਂਦੇ ਘੱਟ ਤੋਂ ਘੱਟ ਵੇਰਵਿਆਂ ਨਾਲ ਹੋ ਸਕੇਗੀ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਬੰਧੀ ਹਦਾਇਤਾਂ 31 ਦਸੰਬਰ, 2019 ਨੂੰ ਜਾਰੀ ਹੋਣਗੀਆਂ।

 

 

ਕੀ ਹੁੰਦਾ ਹੈ PPI

PPI ਇੱਕ ਵਿੱਤੀ ਉਪਕਰਣ ਹੁੰਦਾ ਹੈ, ਜਿਸ ਵਿੱਚ ਪਹਿਲਾਂ ਤੋਂ ਪੈਸੇ ਪਾ ਕੇ ਰੱਖੇ ਜਾ ਸਕਦੇ ਹਨ; ਜਿਵੇਂ ਵਾਲੇਟ ’ਚ ਰੱਖੇ ਜਾਂਦੇ ਹਨ। ਇਸ ਨਾਲ ਖ਼ਰੀਦਦਾਰੀ ਕਰਨ ਦੇ ਨਾਲ–ਨਾਲ ਦੋਸਤਾਂ ਜਾਂ ਰਿਸ਼ਤੇਦਾਰਾਂ ਆਦਿ ਨੂੰ ਪੈਸੇ ਵੀ ਭੇਜੇ ਜਾ ਸਕਦੇ ਹਨ। ਇਸ ਵਿੱਚ ਪ੍ਰੀ–ਪੇਡ ਕਾਰਡ ਤੇ ਮੋਬਾਇਲ ਵਾਲੇਟ ਸ਼ਾਮਲ ਹਨ।

 

 

ਇਸ ਵੇਲੇ ਦੇਸ਼ ਵਿੱਚ ਤਿੰਨ ਤਰ੍ਹਾਂ ਦੇ PPI ਕੰਮ ਕਰ ਰਹੇ ਹਨ। ਇਹ ਹਨ ਸੈਮੀ–ਕਲੋਜ਼ਡ ਸਿਸਟਮ PPI, ਕਲੋਜ਼ਡ ਸਿਸਟਮ PPI ਅਤੇ ਓਪਨ ਸਿਸਟਮ PPI.

 

 

ਡਿਜੀਟਲ ਭੁਗਤਾਨ ਵਧਣ ਦੇ ਨਾਲ ਹੀ ਆਨਲਾਈਨ ਧੋਖਾਧੜੀਆਂ ਦੇ ਮਾਮਲੇ ਵੀ ਵਧੇ ਹਨ। ਮਾਹਿਰਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ। ਪਿਛਲੇ ਕੁਝ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ’ਚ ਚੋਖਾ ਵਾਧਾ ਦਰਜ ਹੋਇਆ ਹੈ। ਮਾਹਿਰਾਂ ਮੁਤਾਬਕ ਸ਼ਾਇਦ RBI ਨੇ ਇਸੇ ਕਾਰਨ ਆਉਣ ਵਾਲੇ PPI ਦੀ ਸੀਮਾ ਸਿਰਫ਼ 10,000 ਰੁਪਏ ਰੱਖੀ ਹੈ। ਇਸ ਨਾਲ ਖਾਤੇ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI s Prepaid Card to be launched against PayTM and Google Pay