ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਬੀਆਈ ਨੇ ਹੁਣ ਇਸ ਬੈਂਕ 'ਤੇ ਲਾਇਆ 5 ਕਰੋੜ ਦਾ ਜੁਰਮਾਨਾ

ਰਿਜ਼ਰਵ ਬੈਂਕ ਆਫ ਇੰਡੀਆ ਨੇ ਗੁਜਰਾਤ ਦੇ ਮਹਿਸਾਨਾ ਅਰਬਨ ਸਹਿਕਾਰੀ ਬੈਂਕ 'ਤੇ ਪੰਜ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਇਹ ਜ਼ੁਰਮਾਨਾ ਬੈਂਕ ਦੁਆਰਾ ਡਾਇਰੈਕਟਰਾਂ, ਰਿਸ਼ਤੇਦਾਰਾਂ ਅਤੇ ਕੰਪਨੀਆਂ ਜਾਂ ਫਰਮਾਂ ਨੂੰ ਕਰਜ਼ਾ ਦੇਣ ਲਈ ਲਗਾਇਆ ਹੈ ਜਿਨ੍ਹਾਂ ਨਾਲ ਬੈਂਦ ਦਾ ਲਾਭ ਜੁੜਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ 4 ਨਵੰਬਰ ਨੂੰ ਇਕ ਆਦੇਸ਼ ਦੇ ਜ਼ਰੀਏ ਇਹ ਜੁਰਮਾਨਾ ਲਗਾਇਆ ਹੈ।

 

ਕੇਂਦਰੀ ਬੈਂਕ ਨੇ ਕਿਹਾ ਕਿ ਉਸਨੇ 31 ਮਾਰਚ 2018 ਤਕ ਬੈਂਕ ਦੀ ਵਿੱਤੀ ਸਥਿਤੀ ਦੀ ਪੜਤਾਲ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਬੈਂਕ ਦੁਆਰਾ ਨਿਰਦੇਸ਼ਕਾਂ, ਰਿਸ਼ਤੇਦਾਰਾਂ ਅਤੇ ਕੰਪਨੀਆਂ ਨੂੰ ਉਧਾਰ ਦੇਣ ਲਈ ਜੁਰਮਾਨਾ ਲਗਾਇਆ ਗਿਆ ਹੈ।

 

ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਹ ਜ਼ੁਰਮਾਨਾ ਰੈਗੂਲੇਟਰੀ ਪਾਲਣਾ ਚ ਖਾਮੀਆਂ ਲਈ ਲਗਾਇਆ ਗਿਆ ਹੈ ਅਤੇ ਇਸ ਦਾ ਮਹਿਸਾਨਾ ਬੈਂਕ ਦੁਆਰਾ ਆਪਣੇ ਗਾਹਕਾਂ ਨਾਲ ਕੀਤੇ ਕਿਸੇ ਸਮਝੌਤੇ ਦੀ ਵੈਧਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI slaps Rs 5 cr penalty on Gujarat based Mehsana Urban Co operative Bank