ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ 'ਚ RBI ਨੇ ਅਰਥਚਾਰੇ ਦੀ ਮਜ਼ਬੂਤੀ ਲਈ ਚੁੱਕੇ ਇਹ ਕਦਮ

ਕੋਰੋਨਾ–ਲੌਕਡਾਊਨ 'ਚ RBI ਨੇ ਅਰਥਚਾਰੇ ਦੀ ਮਜ਼ਬੂਤੀ ਲਈ ਚੁੱਕੇ ਇਹ ਕਦਮ

ਲੌਕਡਾਊਨ ਦੌਰਾਨ ਭਾਰਤੀ ਰਿਜ਼ਰਵ ਬੈਂਕ (RBI) ਨੇ ਵੀ ਦੇਸ਼ ਦੀ ਅਰਥ–ਵਿਵਸਥਾ ਨੂੰ ਹੁਲਾਰਾ ਦੇਣ ਲਈ ਕਈ  ਕਦਮ ਚੁੱਕੇ ਹਨ।

 

 • ‘ਕੈਸ਼ ਰਿਜ਼ਰਵ ਰੇਸ਼ੋ’ (ਸੀਆਰਆਰ – CRR) ਵਿੱਚ ਕਮੀ ਨਾਲ ਲਿਕੁਈਡਿਟੀ ਵਿੱਚ 1,37,000 ਕਰੋੜ ਰੁਪਏ ਦਾ ਵਾਧਾ ਹੋਇਆ
 • ਇਨਵੈਸਟਮੈਂਟ ਗ੍ਰੇਡ ਕਾਰਪੋਰੇਟ ਬਾਂਡਜ਼, ਕਮਰਸ਼ੀਅਲ ਪੇਪਰ ਅਤੇ ਨੌਨ–ਕਨਵਰਟੀਬਲ ਡੀਬੈਂਚਰਜ਼ ਵਿੱਚ ਤਾਜ਼ਾ ਡੀਪਲੌਏਮੈਂਟ ਲਈ 1,00,050 ਕਰੋੜ ਰੁਪਏ ਦੇ ਟਾਰਗੈਟਡ ਲੌਂਗ ਟਰਮ ਰੈਪੋ ਆਪਰੇਸ਼ਨਜ਼ (ਟੀਐੱਲਟੀਆਰਓਜ਼ – TLTROs)
 • ਐੱਨਬੀਐੱਫ਼ਸੀਜ਼ ਅਤੇ ਐੱਮਐੱਫ਼ਆਈਜ਼ (NBFCs & MFIs) ਦੇ ਇਨਵੈਸਟਮੈਂਟ ਗ੍ਰੇਡ ਬੌਂਡਜ਼, ਕਮਰਸ਼ੀਅਲ ਪੇਪਰ ਤੇ ਨੌਨ–ਕਨਵਰਟੀਬਲ ਡੀਬੈਂਚਰਜ਼ ਵਿੱਚ ਨਿਵੇਸ਼ ਲਈ 50,000 ਕਰੋੜ ਰੁਪਏ ਦੇ ਟੀਐੱਲਟੀਆਰਓ (TLTRO).
 • ਮਾਰਜਿਨਲ ਸਟੈਂਡਿੰਗ ਫ਼ੈਸੀਲਿਟੀ (ਐੱਮਐੱਸਐੱਫ਼ – MSF) ਅਧੀਨ ਬੈਂਕਾਂ ਦੀ ਉਧਾਰੀਆਂ ਦੇਣ ਦੀ ਦੀ ਸੀਮਾ ਵਿੱਚ ਰਾਤੋ–ਰਾਤ ਵਾਧਾ ਕੀਤਾ, ਜਿਸ ਨਾਲ ਘਟਾਈ ਐੱਮਐੱਸਐੱਫ਼ (MSF) ਦਰ ਉੱਤੇ ਬੈਂਕਿੰਗ ਸਿਸਟਮ ਨੂੰ 1,37,000 ਕਰੋੜ ਰੁਪਏ ਦੀ ਵਾਧੂ ਲਿਕੁਈਡਿਟੀ ਦਾ ਲਾਭ ਹੋਇਆ।
 • ਨਾਬਾਰਡ, ਸਿਡਬੀ ਅਤੇ ਐੱਨਐੱਚਬੀ (NABARD, SIDBI & NHB) ਨੂੰ ਪਾਲਿਸੀ ਰੈਪੋ ਰੇਟ ਉੱਤੇ 50,000 ਕਰੋੜ ਰੁਪਏ ਦੀ ਕੁੱਲ ਰਕਮ ਦੀਆਂ ਵਿਸ਼ੇਸ਼ ਰੀਫ਼ਾਈਨਾਂਸ ਸੁਵਿਧਾਵਾਂ ਦਾ ਐਲਾਨ ਕੀਤਾ
 • ਵਧੇ ਲਿਕੁਈਡਿਟੀ ਦਬਾਅ ਘਟਾਉਣ ਲਈ ਮਿਊਚੁਅਲ ਫ਼ੰਡਾਂ ਵਾਸਤੇ 50,000 ਕਰੋੜ ਰੁਪਏ ਦੀ ਇੱਕ ਵਿਸੇਸ਼ ਲਿਕੁਈਡਿਟੀ ਫ਼ੈਸੀਲਿਟੀ (ਐੱਸਐੱਲਐੱਫ਼ – SLF) ਖੋਲ੍ਹਣ ਦਾ ਐਲਾਨ ਕੀਤਾ
 • ਸਾਰੇ ਮਿਆਦੀ ਕਰਜ਼ਿਆਂ ਦੇ ਸਬੰਧ ਵਿੱਚ ਚਲੰਤ ਪੂੰਜੀ ਸੁਵਿਧਾਵਾਂ ਉੱਤੇ ਵਿਆਜ ਦੇ ਭੁਗਤਾਨ ਅਤੇ ਕਿਸ਼ਤਾਂ ਦੇ ਭੁਗਤਾਨ ਉੱਤੇ ਤਿੰਨ ਮਹੀਨਿਆਂ ਦੀ ਰੋਕ
 • ਮਾਰਜਿਨ ਘਟਾ ਕੇ ਸਰਲ ਚਲੰਤ ਪੂੰਜੀ ਫ਼ਾਈਨਾਂਸਿੰਗ
 • ਐੱਨਬੀਐੱਫ਼ਸੀਜ਼ (NBFCs) ਵੱਲੋਂ ਕਮਰਸ਼ੀਅਲ ਰੀਅਲ ਐਸਟੇਟ ਸੈਕਟਰ ਨੂੰ ਕਰਜ਼ਿਆਂ ਲਈ, ਕਮਰ਼ਸੀਅਲ ਆਪਰੇਸ਼ਨਜ਼ ਦੀ ਸ਼ੁਰੂਆਤ (ਡੀਸੀਸੀਓ – DCCO) ਲਈ ਮਿਤੀ ਵਿੱਚ ਵਾਧਾ ਕਰ ਕੇ ਇੱਕ ਹੋਰ ਸਾਲ ਦਾ ਸਮਾਂ ਦੇ ਦਿੱਤਾ ਗਿਆ ਹੈ
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:RBI takes steps to strengthen economy during Lockdown