ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਦਸੰਬਰ ਤੇ ਫ਼ਰਵਰੀ ’ਚ ਦੋ ਵਾਰ ਘਟਾਏਗਾ ਰੈਪੋ ਰੇਟ

RBI ਦਸੰਬਰ ਤੇ ਫ਼ਰਵਰੀ ’ਚ ਦੋ ਵਾਰ ਘਟਾਏਗਾ ਰੈਪੋ ਰੇਟ

ਪ੍ਰਚੂਨ ਮਹਿੰਗਾਈ ਨਵੰਬਰ ਮਹੀਨੇ ਦੌਰਾਨ ਵਧ ਕੇ 5 ਫ਼ੀ ਸਦੀ ਉੱਤੇ ਰਹਿਣ ਦੇ ਆਸਾਰ ਦੇ ਬਾਵਜੂਦ ਆਰਥਿਕ ਵਾਧੇ ਦੀਆਂ ਚਿੰਤਾਵਾਂ ਨੂੰ ਵੇਖਦਿਆਂ ਭਾਰਤੀ ਰਿਜ਼ਰਵ ਬੈਂਕ (RBI) ਲਗਾਤਾਰ ਦੋ ਵਾਰ ਨੀਤੀਗਤ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਬੈਂਕ ਆੱਫ਼ ਅਮੈਰਿਕਾ ਮੇਰਿਲ ਲਿੰਚ ਨੇ ਆਪਣੀ ਰਿਪੋਰਟ ’ਚ ਇਹ ਗੱਲ ਆਖੀ ਹੈ।

 

 

ਵਿਦੇਸ਼ੀ ਬ੍ਰੋਕਰੇਜ ਫ਼ਰਮ ਬੈਂਕ ਆੱਫ਼ ਅਮੈਰਿਕਾ ਮੇਰਿਲ ਲਿੰਚ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ RBI ਆਉਂਦੇ ਦਸੰਬਰ ਮਹੀਨੇ ਦੌਰਾਨ ਹੋਣ ਵਾਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਰੈਪੋ ਰੇਟ ’ਚ 0.25 ਫ਼ੀ ਸਦੀ ਦੀ ਕਟੌਤੀ ਕਰੇਗਾ ਤੇ ਉਸ ਤੋਂ ਬਾਅਦ ਫ਼ਰਵਰੀ ਮਹੀਨੇ).15 ਫ਼ੀ ਸਦੀ ਦੀ ਹੋਰ ਕਟੌਤੀ ਕਰ ਸਕਦਾ ਹੈ।

 

 

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਟੇਟ ਬੈਂਕ ਆੱਫ਼ ਇੰਡੀਆ ਦੇ ਅਰਥ–ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਦਰਾਂ ਵਿੱਚ ਕਟੋਤੀ ਕਰਨ ਨਾਲ ਵਿੱਤੀ ਅਸਥਿਰਤਾ ਦਾ ਖ਼ਤਰਾ ਵਧ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੁਦਰਾ ਸਫ਼ੀਤੀ ਭਾਵ ਨੋਟ ਪਸਾਰੇ ਦੀ ਦਰ ਵਿੱਚ ਕਟੌਤੀ ਕਰਨ ਲਈ ਵਿੱਤੀ ਅਸਥਿਰਤਾ ਦਾ ਖ਼ਤਰਾ ਵਧ ਸਕਦਾ ਹੈ।

 

 

ਇਸ ਵਿੱਚ ਕਿਹਾ ਗਿਆ ਹੈ ਕਿ ਮੁਦਰਾ ਸਫ਼ੀਤੀ ਦੇ ਬੁਨਿਆਦੀ ਕਾਰਕ ਕਮਜ਼ੋਰ ਬਣੇ ਹੋਏ ਹਨ। ਇਸ ਕਾਰਨ ਗ਼ੈਰ–ਖ਼ੁਰਾਕੀ ਤੇ ਗ਼ੈਰ–ਈਂਧਨ ਮੁੱਖ ਮੁਦਰਾ ਸਫ਼ੀਤੀ ਅਕਤੂਬਰ ’ਚ 3.3 ਫ਼ੀ ਸਦੀ ਉੱਤੇ ਸੀਮਤ ਰਹੀ।

 

 

ਸਤੰਬਰ ਮਹੀਨੇ ’ਚ ਇਹ 3.7 ਫ਼ੀ ਸਦੀ ਸੀ। ਪ੍ਰਚੂਨ ਮਹਿੰਗਾਈ ਅਕਤੂਬਰ ਮਹੀਨੇ ਦੌਰਾਨ ਵਧ ਕੇ 4.62 ਪ੍ਰਤੀਸ਼ਤ ’ਤੇ ਪੁੱਜ ਗਈ ਹੈ।
 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBi to diminish Repo Rate two times in December and February