ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆੱਨਲਾਈਨ ਬੈਂਕਿੰਗ ਨੂੰ ਹੋਰ ਸੁਰੱਖਿਅਤ ਬਣਾਉਣ ਜਾ ਰਿਹੈ RBI

ਆੱਨਲਾਈਨ ਬੈਂਕਿੰਗ ਨੂੰ ਹੋਰ ਸੁਰੱਖਿਅਤ ਬਣਾਉਣ ਜਾ ਰਿਹੈ RBI

ਆੱਨਲਾਈਨ ਬੈਂਕਿੰਗ ਰਾਹੀਂ ਧਨ ਦੇ ਲੈਣ–ਦੇਣ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹਾਲੇ ਤੱਕ ਆੱਨਲਾਈਨ ਬੈਂਕਿੰਗ ਦਾ ਲੈਣ–ਦੇਣ ‘ਵਨ–ਟਾਈਮ ਪਾਸਵਰਡ’ (OTP) ਰਾਹੀਂ ਮੁਕੰਮਲ ਹੁੰਦਾ ਹੈ। ਪਰ ਇਹ ਪ੍ਰਕਿਰਿਆ ਵੀ ਆੱਨਲਾਈਨ ਬੈਂਕਿੰਗ ਖੇਤਰ ’ਚ ਧੋਖਾਧੜੀਆਂ ਰੋਕਣ ’ਚ ਸਫ਼ਲ ਨਹੀਂ ਹੋ ਰਹੀ। ਇਸੇ ਲਈ ਹੁਣ ਭਾਰਤੀ ਰਿਜ਼ਰਵ ਬੈਂਕ ਅਜਿਹਾ ਲੈਣ–ਦੇਣ ਮੁਕੰਮਲ ਕਰਨ ਲਈ ਹੋਰ ਵੀ ਕਈ ਪ੍ਰਕਿਰਿਆਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

 

 

ਇਸ ਬਾਰੇ RBI ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵਿਚਾਲੇ ਵਿਚਾਰ–ਵਟਾਂਦਰਾ ਵੀ ਹੋ ਚੁੱਕਾ ਹੈ। RBI ਦਾ ਪ੍ਰਸਤਾਵ ਹੈ ਕਿ ਹੋਰ ਆੱਨਲਾਈਨ ਲੈਣ–ਦੇਣ ਨੂੰ ਪੂਰਾ ਕਰਨ ਲਈ ਚਿਹਰਾ ਪੁੱਛਣ, ਆਇਰਿਸ ਤੇ ਲੋਕੇਸ਼ਨ ਜਿਹੀਆਂ ਜਾਣਕਾਰੀਆਂ ਵੀ ਮੰਗੀਆਂ ਜਾ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਬੈਂਕਿੰਗ ਕਰਨ ਵਾਲੇ ਨੂੰ ਟ੍ਰਾਂਜ਼ੈਕਸ਼ਨ ਮੁਕੰਮਲ ਕਰਨ ਲਈ ਆਪਣੀ ਲੋਕੇਸ਼ਨ ਵੀ ਦੱਸਣੀ ਹੋਵੇਗੀ।

 

 

ਮੀਟਿੰਗ ’ਚ ਵਿੱਤ ਮੰਤਰਾਲੇ ਦੇ ਅਧਿਕਾਰੀ ਨੇ ਰਿਜ਼ਰਵ ਬੈਂਕ ਨੂੰ ਆੱਨਲਾਈਨ ਧੋਖਾਧੜੀਆਂ ਉੱਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ; ਜਿਸ ਤੋਂ ਬਾਅਦ ਕੇਂਦਰੀ ਬੈਂਕ ਨੇ ਅਜਿਹੇ ਪ੍ਰਸਤਾਵ ਉੱਤੇ ਵਿਚਾਰ ਕਰਨਾ ਸ਼ੁਰੂ ਕੀਤਾ ਹੈ।

 

 

ਪਿਛਲੇ ਸਾਲ 2019 ’ਚ 71,543 ਕਰੋੜ ਰੁਪਏ ਦੀਆਂ ਬੈਂਕਿੰਗ ਧੋਖਾਧੜੀਆਂ ਹੋਈਆਂ ਸਨ; ਜਦ ਕਿ ਪਿਛਲੀਆਂ ਤਿੰਨ ਤਿਮਾਹੀਆਂ ਦੌਰਾਨ ਆੱਨਲਾਈਨ ਬੈਂਕਿੰਗ ਧੋਖਾਧੜੀ ਦੇ 8,926 ਮਾਮਲੇ ਸਾਹਮਣੇ ਆ ਚੁੱਕੇ ਹਨ।

 

 

ਆੱਨਲਾਈਨ ਡੇਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਧਨ ਦਾ ਲੈਣ–ਦੇਣ ਮੁਕੰਮਲ ਕਰਨ ’ਚ ਦੋ ਸੁਰੱਖਿਆ ਪੱਧਰਾਂ ਦੀ ਵਰਤੋਂ ਕੀਤੀ ਜਾਂਦੀ ਹੈ; ਜਿਸ ਨੂੰ 2FA ਕਹਿੰਦੇ ਹਨ। ਪਹਿਲੇ ਪੱਧਰ ’ਚ ਗਾਹਕ ਤੋਂ ਕਾਰਡ ਦੇ ਵੇਰਵੇ ਅਤੇ CVV ਨੰਬਰ ਆਦਿ ਦੀ ਜਾਣਕਾਰੀ ਲੈ ਕੇ ਟ੍ਰਾਂਜ਼ੈਕਸ਼ਨ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤੇ ਦੂਜੇ ਪੱਧਰ ’ਤੇ OTP ਦੀ ਜਾਣਕਾਰੀ ਭਰਨੀ ਹੁੰਦੀ ਹੈ; ਜੋ ਗਾਹਕ ਦੇ ਸਬੰਧਤ ਮੋਬਾਇਲ ਨੰਬਰ ਉੱਤੇ ਆਉਂਦਾ ਹੈ।

 

 

ਰਿਜ਼ਰਵ ਬੈਂਕ ਆੱਫ਼ ਇੰਡੀਆ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਡਿਜੀਟਲ ਬੈਂਕਿੰਗ ’ਚ ਲਗਾਤਾਰ ਵਾਧਾ ਹੋਣ ਦੇ ਨਾਲ–ਨਾਲ ਆੱਨਲਾਈਨ ਧੋਖਾਧੜੀਆਂ ਦੀ ਗਿਣਤੀ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

 

 

ਦੇਸ਼ ਵਿੱਚ ਡਿਜੀਟਲ ਲੈਣ–ਦੇਣ ਵਿੱਚ ਹਰ ਸਾਲ 13 ਫ਼ੀ ਸਦੀ ਦਾ ਵਾਧਾ ਹੋ ਰਿਹਾ ਹੈ; ਜਦ ਕਿ ਮੋਬਾਇਲ ਵਾਲੇਟ ’ਚ 50 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI to make more safe Online Banking