ਦੁਨੀਆ ਭਰ ਚ ਵੱਧਦੀ ਵਰਚੁਅਲ ਕਰੰਸੀ ਦੀ ਵਰਤੋਂ ਨੂੰ ਦੇਖਦਿਆਂ ਭਾਰਤ ਸਰਕਾਰ ਵੀ ਇਸ ਨੂੰ ਲੈ ਕੇ ਬੇਹੱਦ ਗੰਭੀਰ ਹੈ। ਵਿੱਤ ਮੰਤਰਾਲੇ ਦਾ ਆਰਥਿਕ ਮਾਮਲਿਆਂ ਦਾ ਵਿਭਾਗ ਇਸ ਬਾਰੇ ਦਿਸ਼ਾ ਨਿਰਦੇਸ਼ ਤਿਆਰ ਕਰ ਰਿਹਾ ਹੈ ਕਿ ਦੇਸੀ ਵਰਚੁਅਲ ਕਰੰਸੀ ਕਿਵੇਂ ਦੀ ਹੋਵੇਗੀ। ਹਿੰਦੁਸਤਾਨ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਰਚੁਅਲ ਕਰੰਸੀ ਦੀ ਗਾਈਡਲਾਇੰਸ ਦਾ ਡਰਾਫਟ ਇਸੇ ਸਾਲ ਸਤੰਬਰ ਤੱਕ ਤਿਆਰ ਹੋ ਜਾਵੇਗਾ।
ਇਸ ਬਾਰੇ ਚ ਵਿੱਤ ਮੰਤਰਾਲਾ ਰਿਜ਼ਰਵ ਬੈਂਕ ਅਤੇ ਸੇਬੀ ਤੋਂ ਇਸ ਬਾਰੇ ਸਲਾਹ ਵੀ ਲੈ ਰਿਹਾ ਹੈ। ਹਾਲ ਹੀ ਚ ਵਰਚੁਅਲ ਕਰੰਸੀ ਨੂੰ ਲੈ ਕੇ ਵਿੱਤ ਮੰਤਰਾਲਾ ਚ ਗਾਈਡਲਾਇੰਸ ਨੂੰ ਅੰਤਮ ਰੂਪ ਦੇਣ ਨੂੰ ਲੈ ਕੇ ਇਕ ਉੱਚ ਪੱਧਰੀ ਬੈਠਕ ਵੀ ਹੋਈ ਸੀ।
ਕੀ ਹੈ ਕ੍ਰਿਪਟੋਕਰੰਸੀ
ਕ੍ਰਿਪਟੋਕਰੰਸੀ ਨੂੰ ਵਰਚੁਅਲ ਕਰੰਸੀ ਕਹਿੰਦੇ ਹਨ। ਕ੍ਰਿਪਟੋ ਕਰੰਸੀ ਨੂੰ ਵਰਚੁਅਲ ਕਰੰਸੀ ਕਹਿੰਦੇ ਹਨ। ਇਹ ਨੋਟਾਂ ਦੀ ਤਰ੍ਹਾਂ ਦਿਖਾਈ ਨਹੀਂ ਦਿੰਦੀ, ਹੋਰ ਤਾਂ ਹੋਰ ਤੁਹਾਡੀ ਜੇਬ ਚ ਵੀ ਨਹੀਂ ਆਉਂਦੀ ਹੈ। ਇਹ ਸਿਰਫ ਕੰਪਿਊਟਰ ਤੇ ਅੰਕੜਿਆਂ ਦੇ ਤੌਰ ਤੇ ਦਿਖਾਈ ਦਿੰਦੀ ਹੈ। ਇਸੇ ਖੂਬੀ ਕਾਰਨ ਇਸਨੂੰ ਡਿਜੀਟਲ ਕਰੰਸੀ ਵੀ ਕਿਹਾ ਜਾਂਦਾ ਹੈ। ਇਸ ਡਿਜੀਟਲ ਕਰੰਸੀ ਦੀ ਸ਼ੁਰੂਆਤ ਸਾਲ 2009 ਚ ਹੋਈ ਸੀ ਤੇ ਇਸਦੀ ਵਰਤੋਂ ਲਈ ਕ੍ਰਿਪਟੋਗ੍ਰਾਫੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸਨੂੰ ਕ੍ਰਿਪਟੋ ਕਰੰਸੀ ਵੀ ਕਿਹਾ ਜਾਂਦਾ ਹੈ।
ਬਿਟਕੋਈਨ ਬਣੀ ਪਹਿਲੀ ਕਰੰਸੀ
ਬਿਟਕੋਈਨ ਦੁਨੀਆ ਦੀ ਪਹਿਲੀ ਕ੍ਰਿਪਟੋ ਕਰੰਸੀ ਮੰਨੀ ਜਾਂਦੀ ਹੈ। ਇਸ ਕਰੰਸੀ ਨੂੱ ਦੁਨੀਆ ਦੇ ਕਿਸੇ ਵੀ ਕੋਨੇ ਚ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਤੇ ਕਿਸੇ ਵੀ ਪ਼ਕਾਰ ਦੀ ਕਰੰਸੀ ਚ ਬਦਲਿਆ ਜਾ ਸਕਦਾ ਹੈ ਜਿਵੇਂ ਡਾਲ, ਯੂਰੋ ਅਤੇ ਰੁਪਿਆ।
ਦੇਖਣਾ ਹੋਵੇਗਾ ਕਿ ਭਾਰਤੀ ਰਿਜ਼ਰਵ ਬੈਂਕ ਦੇਸ਼ ਚ ਵਰਚੁਅਲ ਕਰੰਸੀ ਦੀ ਇਜਾਜ਼ਤ ਦਿੰਦਾ ਹੈ ਤਾਂ ਇਸਦੀ ਵਰਤੋਂ ਤੇ ਕਿੰਨੀ ਛੋਟ ਅਤੇ ਕਿੱਥੇ ਕਿੱਥੇ ਲਗਾਮ ਲੱਗਦੀ ਹੈ।